Bye Bye 2019 : ਮੁਸ਼ਕਲਾਂ ਨੂੰ ਪਿੱਛੇ ਛੱਡ ਇਨ੍ਹਾਂ ਚੈਂਪੀਅਨ ਖਿਡਾਰੀਆਂ ਨੇ ਕੀਤੀ ਸ਼ਾਨਦਾਰ ਵਾਪਸੀ

12/30/2019 2:53:44 PM

ਨਵੀਂ ਦਿੱਲੀ : ਸਾਲ 2019 ਖਤਮ ਹੋਣ ਵਾਲਾ ਹੈ। ਇਹ ਸਾਲ ਵੈਸੇ ਤਾਂ ਬਹੁਤ ਸਾਰੇ ਖਿਡਾਰੀਆਂ ਲਈ ਸ਼ਾਨਦਾਰ ਰਿਹਾ ਪਰ ਕੁੱਝ ਅਜਿਹੇ ਖਿਡਾਰੀ ਵੀ ਹਨ ਜਿਨ੍ਹਾਂ ਨੇ ਮੁਸ਼ਕਲਾਂ ਨੂੰ ਹਰਾ ਕੇ ਇਸ ਸਾਲ ਖੇਡ ਦੀ ਦੁਨੀਆ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ। ਇਸ ਬਿਹਤਰੀਨ ਵਾਪਸੀ ਦੇ ਨਾਲ ਹੀ ਇਨ੍ਹਾਂ ਖਿਡਾਰੀਆਂ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਕਿਉਂ ਇਨ੍ਹਾਂ ਨੂੰ ਚੈਂਪੀਅਨ ਖਿਡਾਰੀ ਕਿਹਾ ਜਾਂਦਾ ਹੈ।

ਸਟੀਵ ਸਮਿਥ ਤੇ ਡੇਵਿਡ ਵਾਰਨਰ
PunjabKesari

ਮਾਰਚ 2018 ਵਿਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਟੈਸਟ ਵਿਚ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰਾਨ ਬੈਨਕ੍ਰਾਫਟ ਨੇ ਗੇਂਦ ਨਾਲ ਛੇੜਛਾੜ ਕੀਤੀ। ਇਸ ਬਾਲ ਟੈਂਪਰਿੰਗ ਵਿਵਾਦ ਨੇ ਇਨ੍ਹਾਂ ਚੈਂਪੀਅਨ ਖਿਡਾਰੀਆਂ ਦੀ ਸਾਖ 'ਤੇ ਅਜਿਹਾ ਧੱਬਾ ਲਾਇਆ ਕਿ ਇਕ ਸਾਲ ਤਕ ਸਜ਼ਾ ਦੇ ਤੌਰ 'ਤੇ ਇਸ ਖੇਡ ਤੋਂ ਦੂਰ ਰਹੇ ਇਹ ਖਿਡਾਰੀ ਹਰ ਦਿਨ ਸਾਲ ਦੇ ਬਰਾਬਰ ਕੱਟਦੇ ਰਹੇ। ਇਸ ਬਦਨਾਮੀ ਤੋਂ ਬਾਅਦ ਹਰ ਕਿਸੇ ਦੇ ਦੀਮਾਗ ਵਿਚ ਇਹ ਗੱਲ ਸੀ ਕਿ ਕੀ ਇਹ ਖਿਡਾਰੀ ਵਾਪਸੀ 'ਤੇ ਫਿਰ ਤੋਂ ਚੈਂਪੀਅਨ ਵਾਲੀ ਆਪਣੀ ਸਾਖ ਦੋਬਾਰਾ ਹਾਸਲ ਕਰ ਸਕਣਗੇ? ਡੇਵਿਡ ਵਾਰਨਰ ਅਤੇ ਸਟੀਵ ਸਮਿਥ ਨੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਆਪਣੇ ਮੁੰਹ ਨਾਲ ਨਹੀਂ ਸਗੋਂ ਬੱਲੇ ਨਾਲ ਦਿੱਤਾ। ਵਰਲਡ ਕੱਪ 2019 ਵਿਚ ਮੈਦਾਨ 'ਤੇ ਉਤਰਦਿਆਂ ਹੀ ਇਨ੍ਹਾਂ ਖਿਡਾਰੀਆਂ ਨੇ ਉਸੇ ਅੰਦਾਜ਼ 'ਚ ਬੱਲੇਬਾਜ਼ੀ ਕੀਤੀ ਜਿਸ ਅੰਦਾਜ਼ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ। ਵਾਰਨਰ ਨੇ ਵਰਲਡ ਕੱਪ ਵਿਚ 71.88 ਦੀ ਔਸਤ ਨਾਲ 647 ਦੌੜਾਂ ਬਣਾਈਆਂ ਤਾਂ ਉੱਥੇ ਹੀ ਵਰਲਡ ਕੱਪ ਦੇ ਤਰੁੰਤ ਬਾਅਦ ਹੋਈ ਏਸ਼ੇਜ਼ ਸੀਰੀਜ਼ ਵਿਚ ਸਮਿਥ ਨੇ ਇੰਗਲੈਂਡ ਖਿਲਾਫ ਆਪਣੇ ਬੱਲੇ ਨਾਲ ਖੂਬ ਦੌੜਾਂ ਬਟੋਰੀਆਂ ਅਤੇ ਸੀਰੀਜ਼ ਬਰਾਬਰ ਕਰਵਾਉਣ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਈ।

ਰਾਫੇਲ ਨਡਾਲ
PunjabKesari

ਸਪਿਨ ਦੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਦਾ ਸੱਟਾਂ ਨਾਲ ਪੂਰਾਣਾ ਰਿਸ਼ਤਾ ਰਿਹਾ ਹੈ ਪਰ ਜਿਵੇਂ-ਜਿਵੇਂ ਉਸ ਦੀ ਉਮਰ ਵੱਧ ਰਹੀ ਹੈ ਉਸ ਨੂੰ ਸੱਟਾਂ ਤੋਂ ਉਭਰਨ 'ਚ ਜ਼ਿਆਦਾ ਸਮਾਂ ਲੱਗਣ ਲੱਗਾ ਹੈ। ਸਾਲ 2018 ਦੇ ਅੰਤ ਵਿਚ ਨਡਾਲ ਦੇ ਪੇਟ ਦੀਆਂ ਮਾਂਸਪੇਸ਼ੀਆਂ ਵਿਚ ਖਿੱਚ ਪੈ ਗਈ ਸੀ ਅਤੇ ਫਿਰ ਆਸਟਰੇਲੀਆ ਓਪਨ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਦੀ ਖੱਬੇ ਪੱਟ ਵਿਚ ਖਿੱਚ ਪੈ ਗਈ। ਹਾਲਾਂਕਿ ਸਮਾਂ ਰਹਿੰਦੇ ਉਹ ਇਸ ਸੱਟ ਤੋਂ ਉਭਰੇ ਅਤੇ ਆਸਟਰੇਲੀਅਨ ਓਪਨ ਵਿਚ ਉਪ ਜੇਤੂ ਬਣੇ। ਇਸੋਂ ਬਾਅਦ ਉਹ ਆਪਣੇ ਕੂਲ੍ਹੇ ਦੀ ਸੱਟ ਤੋਂ ਜੂਝ ਰਹੇ ਸਨ ਪਰ ਆਪਣੇ ਪਸੰਦੀਦਾ ਗ੍ਰੈਂਡਸਲੈਮ 'ਫ੍ਰੈਂਚ ਓਪਨ' ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਫਿੱਟ ਹੋ ਗਏ ਅਤੇ ਆਪਣੇ ਹੀ ਰਿਕਾਰਡ ਨੂੰ ਹੋਰ ਬਿਹਤਰ ਬਣਾਉਂਦਿਆਂ ਉਸ ਨੇ 12ਵੀਂ ਵਾਰ ਖਿਤਾਬ ਆਪਣੇ ਨਾਂ ਕੀਤਾ।

ਐਂਡੀ ਮਰੇ
PunjabKesari

ਟੈਨਿਸ ਲਈ ਇਹ ਸਭ ਤੋਂ ਸੁਨਹਿਰੀ ਦੌਰ ਕਿਹਾ ਜਾਵੇਗਾ, ਜਦੋਂ ਰੋਜਰ ਫੈਡਰਰ, ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਵਰਗੇ 3-3 ਮਹਾਨ ਖਿਡਾਰੀ ਇਕ ਹੀ ਦੌਰ ਵਿਚ ਖੇਡ ਰਹੇ ਹੋਣ। ਅਜਿਹੇ ਦੌਰ 'ਚ ਐਂਡੀ ਮਰੇ ਨੇ 3 ਵਾਰ ਗ੍ਰੈਂਡਸਲੈਮ ਖਿਤਾਬ ਅਤੇ ਓਲੰਪਿਕ ਵਿਚ 2 ਵਿਅਕਤੀਗਤ ਗੋਲਡ ਮੈਡਲ ਜਿੱਤ ਕੇ ਆਪਣੀ ਖਾਸ ਪਹਿਚਾਣ ਬਣਾਈ ਹੈ। ਸਾਲ 2017 ਵਿਚ ਹੋਈ ਕੂਲ੍ਹੇ ਦੀ ਸਰਜਰੀ ਨੇ ਮਰੇ ਨੂੰ ਸਾਲਾਂ ਲਈ ਇਸ ਖੇਡ ਤੋਂ ਦੂਰ ਕਰ ਦਿੱਤਾ ਸੀ। ਇਸ ਸਾਲ ਆਸਟਰੇਲੀਅਨ ਓਪਨ ਤੋਂ ਉਸ ਨੇ ਮੈਦਾਨ 'ਤੇ ਵਾਪਸੀ ਕੀਤੀ ਅਤੇ ਸਟੈਨ ਵਾਵਰਿੰਕਾ ਨੂੰ ਮਾਤ ਦੇ ਕੇ ਯੂਰੋਪੀਅਨ ਓਪਨ ਦਾ ਖਿਤਾਬ ਆਪਣ ਨਾਂ ਕੀਤਾ।

ਟਾਈਗਰ ਵੁਡਸ
PunjabKesari

ਇਸ ਧਾਕੜ ਗੋਲਫ ਖਿਡਾਰੀ ਲਈ ਬੀਤੇ ਕੁਝ ਸਾਲ ਕਿਸੇ ਬੁਰੇ ਸੁਪਨੇ ਵਰਗੇ ਰਹੇ ਹਨ। ਉਸ ਦੀ ਨਿਜੀ ਜ਼ਿੰਦਗੀ ਦੇ ਕਿੱਸਿਆਂ ਕਾਰਨ ਬਣਿਆ ਤਣਾਅ ਹੋਵੇ ਜਾਂ ਫਿਰ ਸੱਟਾਂ ਨਾਲ ਜੂਝਣਾ। ਬੀਤੇ ਕੁੱਝ ਸਾਲ ਵੁਡਸ ਲਈ ਬਹੁਤ ਖਰਾਬ ਰਹੇ ਹਨ। ਸਾਲ 2017 ਵਿਚ ਉਸ ਨੂੰ ਚੌਥੀ ਵਾਰ ਆਪਣੀ ਕਮਰ ਦੀ ਸਰਜਰੀ ਕਰਾਉਣ ਪਈ। ਗੋਲਫ ਰੈਂਕਿੰਗ ਵਿਚ ਉਹ 1199ਵੇਂ ਸਥਾਨ ਤਕ ਖਿਸਕ ਗਏ। ਵੁਡਸ ਨੇ ਪ੍ਰਸ਼ੰਸਕ ਵੀ ਮੰਨਣ ਲੱਗ ਗਏ ਸੀ ਕਿ ਉਸ ਦੇ ਯੁੱਗ ਦਾ ਹੁਣ ਅੰਤ ਹੋ ਚੁੱਕਾ ਹੈ ਪਰ ਇਸ 43 ਸਾਲਾ ਧਾਕੜ ਖਿਡਾਰੀ ਨੇ ਹਾਰ ਨਹੀਂ ਮੰਨੀ ਅਤੇ ਬ੍ਰਿਟਿਸ਼ ਓਪਨ ਵਿਚ ਟਾਪ 6 ਖਿਡਾਰੀਆਂ ਵਿਚ ਆਪਣੀ ਜਗ੍ਹਾ ਬਣਾਈ ਅਤੇ ਇਸ ਸਾਲ (2019) ਉਸ ਨੂੰ ਸਭ ਤੋਂ ਵੱਡੀ ਖੁਸ਼ੀ ਤਦ ਮਿਲੀ, ਜਦੋਂ ਉਸ ਨੇ ਅਪ੍ਰੈਲ ਵਿਚ ਆਗਸਟਾ ਮਾਸਟਰਸ ਦਾ ਖਿਤਾਬ ਆਪਣੇ ਨਾਂ ਕੀਤਾ।


Related News