ਚੀਜ਼ਾਂ ਨੂੰ ਸਰਲ ਬਣਾਏ ਰੱਖ ਕੇ ਇੰਗਲੈਂਡ ਨੂੰ ਮੁਸ਼ਕਲ ''ਚ ਪਾਉਣ ਦੀ ਰਣਨੀਤੀ ਬਣਾਈ ਸੀ : ਅਕਸ਼ਰ
Friday, Jun 28, 2024 - 04:07 PM (IST)
ਜਾਰਜਟਾਉਨ (ਗੁਆਨਾ)- ਭਾਰਤ ਦੀ ਟੀ-20 ਵਿਸ਼ਵ ਕੱਪ ਸੈਮੀਫਾਈਨਲ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਕਸ਼ਰ ਪਟੇਲ ਨੇ ਕਿਹਾ ਕਿ ਕੁਝ ਖਾਸ ਕਰਨ ਦੀ ਬਜਾਏ ਚੀਜ਼ਾਂ ਨੂੰ ਸਾਧਾਰਨ ਰੱਖਣ ਨਾਲ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨੀ ਦੇਣ ਵਿਚ ਮਦਦ ਮਿਲੀ। ਅਕਸ਼ਰ ਨੇ ਪਾਵਰ ਪਲੇਅ 'ਚ ਵੀ ਗੇਂਦਬਾਜ਼ੀ ਕੀਤੀ ਅਤੇ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੂੰ 103 ਦੌੜਾਂ 'ਤੇ ਆਊਟ ਕਰ ਦਿੱਤਾ ਸੀ।
ਅਕਸ਼ਰ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਪਾਵਰ ਪਲੇਅ 'ਚ ਗੇਂਦਬਾਜ਼ੀ ਕਰਨਾ ਨਿਸ਼ਚਿਤ ਤੌਰ 'ਤੇ ਮੁਸ਼ਕਲ ਹੁੰਦਾ ਹੈ ਪਰ ਜਦੋਂ ਤੁਹਾਨੂੰ ਪਤਾ ਹੈ ਕਿ ਵਿਕਟ ਨਾਲ ਮਦਦ ਮਿਲ ਰਹੀ ਹੈ ਤਾਂ ਮੈਂ ਸੋਚਿਆ ਕਿ ਕੁਝ ਖਾਸ ਕਰਨ ਦੀ ਬਜਾਏ ਚੀਜ਼ਾਂ ਨੂੰ ਸਰਲ ਬਣਾਏ ਰੱਖਣ ਨਾਲ ਮੇਰੇ ਲਈ ਕੰਮ ਆਸਾਨ ਹੋ ਜਾਵੇਗਾ। ਉਨ੍ਹਾ ਨੇ ਕਿਹਾ, ''ਅਸੀਂ ਡਰੈਸਿੰਗ ਰੂਮ 'ਚ ਵੀ ਗੱਲ ਕੀਤੀ ਸੀ ਕਿ ਇਸ ਵਿਕਟ 'ਤੇ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਹੈ। ਮੈਨੂੰ ਪਤਾ ਸੀ ਕਿ ਬੱਲੇਬਾਜ਼ ਮੇਰੇ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨਗੇ। ਗੇਂਦ ਬੱਲੇ 'ਤੇ ਨਹੀਂ ਆ ਰਹੀ ਸੀ ਅਤੇ ਅਜਿਹੀ ਸਥਿਤੀ 'ਚ ਸ਼ਾਟ ਮਾਰਨਾ ਆਸਾਨ ਨਹੀਂ ਸੀ।
ਅਕਸ਼ਰ ਨੇ ਕਿਹਾ, “ਇਸ ਲਈ ਮੇਰੀ ਰਣਨੀਤੀ ਉਨ੍ਹਾਂ ਲਈ ਸਮੱਸਿਆਵਾਂ ਪੈਦਾ ਕਰਨ ਦੀ ਸੀ। ਉਨ੍ਹਾਂ ਨੂੰ ਕੁਝ ਗਲਤ ਸ਼ਾਟ ਖੇਡਣ ਲਈ ਮਜਬੂਰ ਹੋਣਾ ਪਿਆ ਅਤੇ ਅਜਿਹਾ ਪਹਿਲੀ ਗੇਂਦ ਨਾਲ ਹੀ ਹੋਇਆ। ਇਹ ਮੇਰੀ ਰਣਨੀਤੀ ਸੀ।