5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ

09/07/2021 7:59:32 PM

ਮਾਨਚੈਸਟਰ- ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਅਤੇ ਖੱਬੇ ਹੱਥ ਦੇ ਸਪਿਨਰ ਜੈਕ ਲੀਚ ਨੇ ਭਾਰਤ ਦੇ ਵਿਰੁੱਧ ਹੋਣ ਵਾਲੇ 5ਵੇਂ ਅਤੇ ਆਖਰੀ ਟੈਸਟ ਮੈਚ ਦੇ ਲਈ ਮੰਗਲਵਾਰ ਨੂੰ ਇੰਗਲੈਂਡ ਦੀ ਟੈਸਟ ਟੀਮ ਵਿਚ ਵਾਪਸੀ ਕੀਤੀ। ਬਟਲਰ ਆਪਣੇ ਦੂਜੇ ਬੱਚੇ ਦੇ ਜਨਮ ਦੇ ਕਾਰਨ ਚੌਥੇ ਟੈਸਟ ਮੈਚ ਵਿਚ ਨਹੀਂ ਖੇਡ ਸਕੇ ਸਨ। ਭਾਰਤ ਨੇ ਓਵਲ ਵਿਚ ਸੋਮਵਾਰ ਨੂੰ 157 ਦੌੜਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾਈ।

PunjabKesari
ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਬਿਆਨ ਵਿਚ ਕਿਹਾ ਕਿ ਚੌਥੇ ਟੈਸਟ ਦੇ ਲਈ ਟੀਮ ਵਿਚ ਸ਼ਾਮਲ ਕੀਤੇ ਗਏ ਸੈਮ ਬਿਲਿੰਗਸ ਆਪਣੀ ਕਾਊਂਟੀ ਟੀਮ ਕੈਂਟ ਨਾਲ ਜੁੜ ਗਏ ਹਨ। ਇੰਗਲੈਂਡ ਨੇ 2007 ਤੋਂ ਬਾਅਦ ਭਾਰਤ ਤੋਂ ਘਰੇਲੂ ਧਰਤੀ 'ਤੇ ਸੀਰੀਜ਼ ਨਹੀਂ ਗੁਆਈ ਹੈ ਅਤੇ ਹੁਣ ਉਹ 5ਵੇਂ ਉਹ ਮੈਚ ਵਿਚ ਦਬਾਅ 'ਚ ਰਹਿਣਗੇ। ਪਹਿਲੇ ਚਾਰ ਮੈਚ 'ਚ ਖੇਡਣ ਵਾਲੇ ਜੇਮਸ ਐਂਡਰਸਨ ਨੂੰ ਜੇਕਰ ਆਰਾਮ ਦਿੱਤਾ ਜਾਂਦਾ ਹੈ ਤਾਂ ਮਾਰਕ ਵੁਡ ਨੂੰ ਉਸਦੀ ਜਗ੍ਹਾ ਆਖਰੀ ਇਲੈਵਨ ਵਿਚ ਲਿਆ ਜਾ ਸਕਦਾ ਹੈ।

PunjabKesari
ਇੰਗਲੈਂਡ ਦੀ ਟੀਮ ਇਸ ਪ੍ਰਕਾਰ ਹੈ-
ਜੋ ਰੂਟ (ਕਪਤਾਨ), ਮੋਇਨ ਅਲੀ, ਜੇਮਸ ਐਂਡਰਸਨ, ਜੋਨਾਥਨ ਬੇਅਰਸਟੋ, ਰੋਰੀ ਬਰਨਜ਼, ਜੋਸ ਬਟਲਰ, ਸੈਮ ਕਿਉਰੇਨ,ਹਸੀਬ ਹਮੀਦ, ਡੈਨ ਲੌਰੇਂਸ, ਡੇਵਿਡ ਮਲਾਨ, ਕਰੇਗ ਓਵਰਟਨ, ਓਲੀ ਪੋਪ, ਓਲੀ ਰੌਬਿਨਸਨ, ਕ੍ਰਿਸ ਵੋਕਸ ਤੇ ਮਾਰਕ ਵੁਡ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News