ਸ਼੍ਰੀਲੰਕਾ 'ਤੇ ਸ਼ਾਨਦਾਰ ਜਿੱਤ ਤੋਂ ਬਾਅਦ ਬਟਲਰ ਨੇ ਦਿੱਤਾ ਇਹ ਵੱਡਾ ਬਿਆਨ

Tuesday, Nov 02, 2021 - 12:30 AM (IST)

ਸ਼੍ਰੀਲੰਕਾ 'ਤੇ ਸ਼ਾਨਦਾਰ ਜਿੱਤ ਤੋਂ ਬਾਅਦ ਬਟਲਰ ਨੇ ਦਿੱਤਾ ਇਹ ਵੱਡਾ ਬਿਆਨ

ਸ਼ਾਰਜਾਹ- ਸ਼੍ਰੀਲੰਕਾ ਦੇ ਵਿਰੁੱਧ ਟੀ-20 ਵਿਸ਼ਵ ਕੱਪ ਸੁਪਰ-12 ਗੇੜ ਦੇ ਮੈਚ ਵਿਚ 67 ਗੇਂਦਾਂ 'ਚ ਅਜੇਤੂ 101 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਬੱਲੇਬਾਜ਼ ਜੋਸ ਬਟਲਰ ਨੇ ਕਿਹਾ ਕਿ ਸੰਜਮ ਨੂੰ ਬਣਾਏ ਰੱਖਣ ਨਾਲ ਉਨ੍ਹਾਂ ਨੂੰ ਸਫਲਤਾ ਮਿਲੀ। ਇੰਗਲੈਂਡ ਨੇ ਸ਼੍ਰੀਲੰਕਾ ਨੂੰ 26 ਦੌੜਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕਰਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਲੱਗਭਗ ਪੱਕੀ ਕਰ ਲਈ ਹੈ। 

ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ

PunjabKesari
ਬਟਲਰ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਧੀਰਜ ਨਾ ਖੋਹਣ ਨਾਲ ਮੈਂ ਇਹ ਪਾਰੀ ਖੇਡ ਰਿਹਾ। ਸ਼ੁਰੂ 'ਚ ਮੁਸ਼ਕਿਲ ਹੋ ਰਹੀ ਸੀ ਪਰ ਮੋਰਗਨ ਦੇ ਨਾਲ ਸਾਂਝੇਦਾਰੀ ਵਧੀਆ ਰਹੀ। ਸਪਿਨਰਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਰਿਹਾ ਸੀ ਪਰ ਅਸੀਂ ਬੱਲੇਬਾਜ਼ੀ ਦਾ ਪੂਰਾ ਮਜ਼ਾ ਲਿਆ। ਛੱਕਾ ਲਗਾ ਕੇ ਸੈਂਕੜਾ ਪੂਰਾ ਕਰਨ ਦੇ ਬਾਰੇ 'ਚ ਕਿਹਾ ਕਿ ਮੈਂ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਗੇਂਦ ਸੁੱਟੇਗਾ। ਮੈਂ ਬਿਲਕੁਲ ਸ਼ਾਂਤ ਸੀ ਪਰ ਲੰਮੇ ਸਮੇਂ ਤੋਂ ਕ੍ਰੀਜ਼ 'ਤੇ ਡਟੇ ਹੋਣ ਕਾਰਨ ਮੈਂ ਉਹ ਸ਼ਾਟ ਖੇਡ ਸਕਿਆ।

ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News