KKR ਵਿਰੁੱਧ ਫਾਰਮ ਵਿਚ ਵਾਪਸੀ ਕਰੇਗਾ ਬੁਮਰਾਹ : ਬੋਲਟ

Tuesday, Sep 22, 2020 - 07:43 PM (IST)

KKR ਵਿਰੁੱਧ ਫਾਰਮ ਵਿਚ ਵਾਪਸੀ ਕਰੇਗਾ ਬੁਮਰਾਹ : ਬੋਲਟ

ਆਬੂ ਧਾਬੀ– ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਭਰੋਸਾ ਜਤਾਇਆ ਹੈ ਕਿ ਕੋਲਕਾਤਾ ਨਾਇਟ ਰਾਇਡਰਜ਼ ਵਿਰੁੱਧ ਬੁੱਧਵਾਰ ਨੂੰ ਹੋਣ ਵਾਲੇ ਆਈ. ਪੀ. ਐੱਲ. ਮੈਚ ਵਿਚ ਮੁੰਬਈ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲੈਅ ਵਿਚ ਪਰਤੇਗਾ, ਜਿਹੜਾ ਪਹਿਲੇ ਮੈਚ ਵਿਚ ਚੱਲ ਨਹੀਂ ਸਕਿਆ ਸੀ। ਭਾਰਤ ਦੇ ਡੈੱਥ ਓਵਰਾਂ ਦੇ ਸਰਵਸ੍ਰੇਸ਼ਠ ਗੇਂਦਬਾਜ਼ ਬੁਮਰਾਹ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ 43 ਦੌੜਾਂ ਦਿੱਤੀਆਂ ਸਨ। ਮੁੰਬਈ ਉਹ ਮੈਚ ਹਾਰ ਗਈ ਸੀ। ਬੋਲਟ ਨੇ ਕਿਹਾ,‘‘ਬੁਮਰਾਹ ਵਿਸ਼ਵ ਪੱਧਰੀ ਗੇਂਦਬਾਜ਼ੀ ਹੈ। ਪਿਛਲੇ ਕੁਝ ਦਿਨਾਂ ਵਿਚ ਉਸ ਨੇ ਲੈਅ ਹਾਸਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਅਗਲੇ ਮੈਚ ਵਿਚ ਉਹ ਫਾਰਮ ਵਿਚ ਹੋਵੇਗਾ।’’


author

Gurdeep Singh

Content Editor

Related News