ਗੇਂਦਬਾਜ਼ਾਂ ਦੀ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਟਾਪ ’ਤੇ ਬਰਕਰਾਰ ਬੁਮਰਾਹ

Thursday, Jan 23, 2025 - 11:49 AM (IST)

ਗੇਂਦਬਾਜ਼ਾਂ ਦੀ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਟਾਪ ’ਤੇ ਬਰਕਰਾਰ ਬੁਮਰਾਹ

ਦੁਬਈ– ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. ਰੈਂਕਿੰਗ ’ਚ ਨੰਬਰ ਇਕ ਟੈਸਟ ਗੇਂਦਬਾਜ਼ ਬਣੇ ਹੋਏ ਹਨ ਜਦਕਿ ਰਵਿੰਦਰ ਜਡੇਜਾ ਨੇ ਵੀ ਆਲਰਾਊਂਡਰ ਖਿਡਾਰੀਆਂ ਦੇ ਵਰਗ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਆਸਟ੍ਰੇਲੀਆ ਵਿਰੁੱਧ 5ਵੇਂ ਅਤੇ ਆਖਰੀ ਬਾਰਡਰ-ਗਾਵਸਕਰ ਟੈਸਟ ਤੋਂ ਪਹਿਲਾਂ ਜਨਵਰੀ ’ਚ 907 ਅੰਕਾਂ ਦੇ ਨਾਲ ਹੁਣ ਤੱਕ ਦੀ ਸਰਬਉੱਚ ਆਈ. ਸੀ. ਸੀ. ਰੈਂਕਿੰਗ ਰੇਟਿੰਗ ਦਰਜ ਕਰ ਕੇ ਇਤਿਹਾਸ ਰਚਨ ਵਾਲੇ ਭਾਰਤੀ ਗੇਂਦਬਾਜ਼ ਬੁਮਰਾਹ 908 ਅੰਕਾਂ ਨਾਲ ਆਪਣੇ ਕੈਰੀਅਰ ਦੀ ਸਰਬੋਤਮ ਰੈਂਕਿੰਗ ’ਤੇ ਹੈ।

ਆਸਟ੍ਰੇਲੀਆ ਦੇ ਪੈਟ ਕਮਿੰਸ (841) ਅਤੇ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ (837) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਪਾਕਿਸਤਾਨ ਦੇ ਨੋਮਾਨ ਅਲੀ (761) ਮੁਲਤਾਨ ’ਚ ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ’ਚ 6 ਵਿਕਟਾਂ ਲੈਣ ਤੋਂ ਬਾਅਦ ਟਾਪ-10 ’ਚ ਪਹੁੰਚ ਗਿਆ। ਟੈਸਟ ਫਾਰਮੈਟ ’ਚ ਟਾਪ-10 ਆਲਰਾਊਂਡਰਾਂ ਦੀ ਸੂਚੀ ’ਚ ਕੋਈ ਬਦਲਾਅ ਨਹੀਂ ਹੋਇਆ, ਜਿਸ ’ਚ ਜਡੇਜਾ (400 ਰੇਟਿੰਗ ਅੰਕ) ਟਾਪ ’ਤੇ ਬਰਕਰਾਰ ਹੈ।


author

Tarsem Singh

Content Editor

Related News