ENG v IND : ਬੁਮਰਾਹ ਤੇ ਸ਼ਮੀ ਦਾ ਪਵੇਲੀਅਨ 'ਚ ਹੋਇਆ ਸ਼ਾਨਦਾਰ ਸਵਾਗਤ (ਵੀਡੀਓ)

Monday, Aug 16, 2021 - 08:11 PM (IST)

ENG v IND : ਬੁਮਰਾਹ ਤੇ ਸ਼ਮੀ ਦਾ ਪਵੇਲੀਅਨ 'ਚ ਹੋਇਆ ਸ਼ਾਨਦਾਰ ਸਵਾਗਤ (ਵੀਡੀਓ)

ਲੰਡਨ- ਇੰਗਲੈਂਡ ਦੇ ਵਿਰੁੱਧ ਲਾਰਡਸ ਦੇ ਮੈਦਾਨ 'ਤੇ ਬੱਲੇਬਾਜ਼ੀ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਜਦੋ ਵਾਪਸ ਪਵੇਲੀਅਨ ਪਹੁੰਚੇ ਤਾਂ ਭਾਰਤੀ ਟੀਮ ਦੇ ਬਾਕੀ ਮੈਂਬਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਲ ਭਾਰਤੀ ਟੀਮ ਦੇ ਸਾਰੇ ਖਿਡਾਰੀ ਲੰਚ ਦੇ ਲਈ ਪਵੇਲੀਅਨ ਆ ਰਹੇ ਸ਼ਮੀ ਅਤੇ ਬੁਮਰਾਹ ਦਾ ਸਵਾਗਤ ਕਰ ਰਹੇ ਹਨ। ਦੇਖੋਂ ਵੀਡੀਓ-


ਦੱਸ ਦੇਈਏ ਕਿ ਭਾਰਤੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਉਣ ਦੇ ਲਈ ਸ਼ਮੀ ਅਤੇ ਬੁਮਰਾਹ ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਭਾਰਤੀ ਟੀਮ ਨੇ ਇਕ ਸਮੇਂ 'ਤੇ 209 ਦੌੜਾਂ 'ਤੇ 8 ਵਿਕਟਾਂ ਸਨ ਤਾਂ ਸ਼ਮੀ ਦੇ ਨਾਲ ਬੁਮਰਾਹ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ। ਸ਼ਮੀ ਨੇ ਜਿੱਥੇ 70 ਗੇਂਦਾਂ 'ਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 56 ਦੌੜਾਂ ਬਣਾਈਆਂ ਤਾਂ ਬੁਮਰਾਹ ਨੇ ਤਿੰਨ ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ- ਸ਼ਮੀ ਨੇ ਖੇਡੀ ਸ਼ਾਨਦਾਰ ਪਾਰੀ, ਇਨ੍ਹਾਂ 10 ਦਿੱਗਜ ਖਿਡਾਰੀਆਂ ਤੋਂ ਵੀ ਨਿਕਲੇ ਅੱਗੇ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News