ਬ੍ਰਾਡ ਦੀਆਂ 500 ਵਿਕਟਾਂ ਪੂਰੀਆਂ, ਇਸ ਰਿਕਾਰਡ 'ਚ ਹੋਏ ਸ਼ਾਮਲ

Tuesday, Jul 28, 2020 - 07:38 PM (IST)

ਮਾਨਚੈਸਟਰ– ਇੰਗਲੈਂਡ ਦਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਕ੍ਰਿਕਟ ਵਿਚ 500 ਵਿਕਟਾਂ ਦੀ ਚੋਟੀ 'ਤੇ ਪਹੁੰਚ ਗਿਆ ਹੈ। 34 ਸਾਲਾ ਬ੍ਰਾਡ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਮੰਗਲਵਾਰ ਨੂੰ ਕ੍ਰੇਗ ਬ੍ਰੈੱਥਵੇਟ ਨੂੰ ਆਊਟ ਕਰਕੇ ਆਪਣਾ 500ਵਾਂ ਸ਼ਿਕਾਰ ਕੀਤਾ ਤੇ 500 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੇ ਵਿਸ਼ੇਸ਼ ਕਲੱਬ ਵਿਚ ਸ਼ਾਮਲ ਹੋ ਗਿਆ। ਬ੍ਰਾਡ ਆਪਣੇ 140ਵੇਂ ਟੈਸਟ ਵਿਚ ਇਸ ਉਪਲੱਬਧੀ 'ਤੇ ਪਹੁੰਚਿਆ ਹੈ। ਬ੍ਰਾਡ ਟੈਸਟ ਕ੍ਰਿਕਟ ਵਿਚ 500 ਵਿਕਟਾਂ ਲੈਣ ਵਾਲਾ ਦੁਨੀਆ ਦਾ ਚੌਥਾ ਤੇਜ਼ ਗੇਂਦਬਾਜ਼ ਅਤੇ ਕੁਲ 7ਵੇਂ ਗੇਂਦਬਾਜ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਜੇਮਸ ਐਂਡਰਸਨ ਨੂੰ ਇਹ ਉਪਲਬੱਧੀ ਹਾਸਲ ਸੀ। ਇਹ ਵੀ ਦਿਲਚਸਪ ਹੈ ਕਿ ਐਂਡਰਸਨ ਦਾ 500ਵਾਂ ਸ਼ਿਕਾਰ ਵੀ ਵੈਸਟਇੰਡੀਜ਼ ਦਾ ਕ੍ਰੇਗ ਬ੍ਰੈੱਥਵੇਟ ਹੀ ਸੀ ਤੇ ਬ੍ਰਾਡ ਨੇ ਵੀ ਬ੍ਰੈੱਥਵੇਟ ਨੂੰ ਹੀ ਆਪਣਾ 500ਵਾਂ ਸ਼ਿਕਾਰ ਬਣਾਇਆ।
6 ਫੁੱਟ 5 ਇੰਚ ਲੰਬੇ ਬ੍ਰਾਡ ਨੇ ਆਪਣਾ ਟੈਸਟ ਕਰੀਅਰ ਦਸੰਬਰ 2007 ਵਿਚ ਸ੍ਰੀਲੰਕਾ ਵਿਰੁੱਧ ਕੋਲੰਬੋ ਵਿਚ ਸ਼ੁਰੂ ਕੀਤਾ ਸੀ। ਬ੍ਰਾਡ ਨੂੰ ਵਿੰਡੀਜ਼ ਵਿਰੁੱਧ 3 ਮੈਚਾਂ ਦੀ ਇਸ ਲੜੀ ਦੇ ਪਹਿਲੇ ਟੈਸਟ ਵਿਚੋਂ ਬਾਹਰ ਰੱਖਿਆ ਗਿਆ ਸੀ, ਜਿਸ 'ਤੇ ਬ੍ਰਾਡ ਨੇ ਕਾਫੀ ਨਾਰਾਜ਼ਗੀ ਜਤਾਈ ਸੀ। ਇੰਗਲੈਂਡ ਪਹਿਲਾ ਟੈਸਟ ਹਾਰ ਗਿਆ ਸੀ। ਬ੍ਰਾਡ ਨੂੰ ਦੂਜੇ ਟੈਸਟ ਵਿਚ ਟੀਮ ਵਿਚ ਜਗ੍ਹਾ ਮਿਲੀ ਤੇ ਉਸਨੇ ਦੋਵਾਂ ਪਾਰੀਆਂ ਵਿਚ 3-3 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਨੇ ਇਹ ਮੈਚ ਜਿੱਤਿਆ ਸੀ। ਉਸ ਨੇ ਤੀਜੇ ਟੈਸਟ ਦੀ ਪਹਿਲੀ ਪਾਰੀ ਵਿਚ 6 ਵਿਕਟਾਂ ਲੈ ਕੇ ਆਪਣੀਆਂ ਵਿਕਟਾਂ ਦੀ ਗਿਣਤੀ 497 ਪਹੁੰਚਾ ਦਿੱਤੀ ਸੀ।

PunjabKesari
500 ਵਿਕਟ ਲਈ ਸੁੱਟੀਆਂ ਗਈਆਂ ਗੇਂਦਾਂ
25,528 ਗਲੇਨ ਮੈਕਗ੍ਰਾ
28,150 ਜੇਮਸ ਐਂਡਰਸਨ
28,430 ਸਟੂਅਰਡ ਬ੍ਰਾਡ
28,833 ਕਰਟਨੀ ਵਾਲਸ਼
29,511 ਮੁਰਲੀਧਰਨ
30,200 ਸ਼ੇਨ ਵਾਰਨ
32,959 ਅਨਿਲ ਕੁੰਲਬੇ

PunjabKesari
ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ
800 ਮੁਰਲੀਧਰਨ
708 ਸ਼ੇਨ ਵਾਰਨ
619 ਅਨਿਲ ਕੁੰਬਲੇ
589 ਜੇਮਸ ਐਂਡਰਸਨ
563 ਗਲੇਨ ਮੈਕਗ੍ਰਾ
519 ਕਰਟਨੀ ਵਾਲਸ਼
500 ਸਟੂਅਰਟ ਬ੍ਰਾਡ

PunjabKesari
500 ਵਿਕਟਾਂ ਲਈ ਖੇਡੇ ਗਏ ਟੈਸਟ
87 ਮੁਰਲੀਧਰਨ
106 ਅਨਿਲ ਕੁੰਬਲੇ
101 ਸ਼ੇਨ ਵਾਰਨ
101 ਗਲੇਨ ਮੈਕਗ੍ਰਾ
129 ਕਰਟਨੀ ਵਾਲਸ਼-ਜੇਮਸ ਐਂਡਰਸਨ
140 ਸਟੂਅਰਟ ਬ੍ਰਾਡ


Gurdeep Singh

Content Editor

Related News