ਟੈਨਿਸ ਖਿਡਾਰਨ ਤਾਰਾ ਮੂਰੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਲਈ ਮੁਅੱਤਲ

Thursday, Jun 09, 2022 - 02:36 PM (IST)

ਟੈਨਿਸ ਖਿਡਾਰਨ ਤਾਰਾ ਮੂਰੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਲਈ ਮੁਅੱਤਲ

ਲੰਡਨ (ਏਜੰਸੀ)- ਬ੍ਰਿਟਿਸ਼ ਟੈਨਿਸ ਖਿਡਾਰਨ ਤਾਰਾ ਮੂਰੇ ਨੂੰ ਪਾਬੰਦੀਸ਼ੁਦਾ ਪਦਾਰਥਾਂ ਲਈ ਕੀਤੀ ਗਈ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਖੇਡ ਦੇ ਡੋਪਿੰਗ ਵਿਰੋਧੀ ਨਿਯਮਾਂ ਤਹਿਤ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। 'ਇੰਟਰਨੈਸ਼ਨਲ ਟੈਨਿਸ ਇੰਟੈਗਰਿਟੀ ਏਜੰਸੀ' (ਆਈ.ਟੀ.ਆਈ.ਏ.) ਨੇ ਬੁੱਧਵਾਰ ਨੂੰ ਕਿਹਾ ਕਿ ਡਬਲਜ਼ 'ਚ ਦੁਨੀਆ ਦੇ 83ਵੇਂ ਨੰਬਰ ਦੀ ਖਿਡਾਰਨ 29 ਸਾਲ ਦੀ ਮੂਰੇ ਅਪ੍ਰੈਲ 'ਚ ਕੋਲੰਬੀਆ 'ਚ ਡਬਲਯੂ.ਟੀ.ਏ. ਟੂਰਨਾਮੈਂਟ ਦੌਰਾਨ ਨੈਂਡਰੋਲਾਈਨ ਮੈਟਾਬੋਲਾਈਟ ਅਤੇ ਬੋਲਡੇਨੋਨ ਲਈ ਪਾਜ਼ੇਟਿਵ ਪਾਈ ਗਈ।

ਆਈ.ਟੀ.ਆਈ.ਏ. ਨੇ ਕਿਹਾ, 'ਖਿਡਾਰਨ ਹੁਣ ਬੀ ਨਮੂਨੇ ਦੀ ਜਾਂਚ ਲਈ ਬੇਨਤੀ ਕਰ ਸਕਦੀ ਹੈ, ਜਿਸ ਨਾਲ ਇਹ ਪਤਾ ਲੱਗੇਗਾ ਕਿ ਏ ਨਮੂਨੇ ਦੀ ਪੁਸ਼ਟੀ ਹੋਈ ਹੈ ਜਾਂ ਨਹੀਂ।' ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੂਰੇ ਨੇ ਸੋਸ਼ਲ ਮੀਡੀਆ 'ਤੇ ਕਿਹਾ, 'ਮੈਂ ਆਪਣੇ ਕਰੀਅਰ 'ਚ ਕਦੇ ਵੀ ਜਾਣਬੁੱਝ ਕੇ ਪਾਬੰਦੀਸ਼ੁਦਾ ਪਦਾਰਥ ਨਹੀਂ ਲਿਆ। ਮੈਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਪਾਜ਼ੇਟਿਵ ਨਤੀਜਾ ਕਿਵੇਂ ਆਇਆ ਅਤੇ ਮੈਂ ਸਾਬਤ ਕਰਾਂਗੀ ਕਿ ਮੈਂ ਸਾਫ਼-ਸੁਥਰੀ ਖਿਡਾਰਨ ਹਾਂ।' ਉਨ੍ਹਾਂ ਕਿਹਾ, 'ਮੈਂ ਅਸਥਾਈ ਮੁਅੱਤਲੀ ਤੋਂ ਬਹੁਤ ਦੁਖੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਜਿੰਨਾ ਜਲਦੀ ਹੋ ਸਕੇ ਕੋਰਟ ਵਿੱਚ ਵਾਪਸੀ ਕਰਾਂਗੀ।' 


author

cherry

Content Editor

Related News