ਬ੍ਰਿਟਿਸ਼ ਨਿਸ਼ਾਨੇਬਾਜ਼ ਵੀਜ਼ਾ ਨੂੰ ਲੈ ਕੇ ‘ਸ਼ਸ਼ੋਪੰਜ’ ਦੀ ਸਥਿਤੀ ਕਾਰਨ ਦਿੱਲੀ ’ਚ ਵਿਸ਼ਵ ਕੱਪ ਫਾਈਨਲ ’ਚ ਨਹੀਂ ਲੈਣਗੇ ਹਿੱਸਾ
Tuesday, Oct 15, 2024 - 12:43 PM (IST)
ਨਵੀਂ ਦਿੱਲੀ, (ਭਾਸ਼ਾ)–ਪੈਰਿਸ ਓਲੰਪਿਕ ਟ੍ਰੈਪ ਸੋਨ ਤਮਗਾ ਜੇਤੂ ਨਾਥਨ ਹੇਲਸ ਸਮੇਤ ਬ੍ਰਿਟੇਨ ਦੇ ਤਿੰਨ ਚੋਟੀ ਦੇ ਸ਼ਾਟਗਨ ਨਿਸ਼ਾਨੇਬਾਜ਼ ਕਾਗਜ਼ੀ ਕਾਰਵਾਈ ਨੂੰ ਲੈ ਕੇ ‘ਸ਼ਸ਼ੋਪੰਜ ਦੀ ਸਥਿਤੀ’ ਕਾਰਨ ਵੀਜ਼ਾ ਨਾ ਮਿਲਣ ਨਾਲ ਇੱਥੇ ਹੋਣ ਵਾਲੇ ਆਈ. ਐੱਸ. ਐੱਸ.ਐੱਫ. ਵਿਸ਼ਵ ਕੱਪ ਫਾਈਨਲ ਵਿਚ ਹਿੱਸਾ ਨਹੀਂ ਲੈ ਸਕਣਗੇ, ਜਿਸ ਨਾਲ ਇਸ ਵੱਕਾਰੀ ਪ੍ਰਤੀਯੋਗਿਤਾ ਦੀ ਚਮਕ ਕੁਝ ਘੱਟ ਹੋ ਗਈ ਹੈ। ਵਿਸ਼ਵ ਕੱਪ ਫਾਈਨਲ ਕਰਣੀ ਸਿੰਘ ਰੇਂਜ ਵਿਚ ਸ਼ੁਰੂ ਹੋਇਆ, ਜਿਸ ਵਿਚ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂਆਂ ਸਮੇਤ ਦੁਨੀਆ ਭਰ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ਨੇ ਸੋਮਵਾਰ ਨੂੰ ਟ੍ਰੇਨਿੰਗ ਸੈਸ਼ਨ ਵਿਚ ਹਿੱਸਾ ਲਿਆ।