ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ
Monday, Sep 27, 2021 - 07:59 PM (IST)
ਦੁਬਈ- ਰਾਇਲਜ਼ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਕਪਤਾਨ ਵਿਰਾਟ ਕੋਹਲੀ ਨੇ ਇੱਥੇ ਐਤਵਾਰ ਨੂੰ ਆਈ. ਪੀ. ਐੱਲ. 14 ਦੇ 39ਵੇਂ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ 54 ਦੌੜਾਂ ਨਾਲ ਹਰਾਉਣ ਤੋਂ ਬਾਅਦ ਕਿਹਾ ਕਿ ਉਹ ਇਸ ਜਿੱਤ ਨਾਲ, ਖਾਸਤੌਰ 'ਤੇ ਜਿਸ ਤਰ੍ਹਾਂ ਨਾਲ ਟੀਮ ਨੇ ਹਾਸਲ ਕੀਤੀ, ਉਸ ਤੋਂ ਬਹੁਤ ਖੁਸ਼ ਹਾਂ। ਦੂਜੇ ਓਵਰ ਵਿਚ ਦੇਵਦੱਤ ਪੱਡੀਕਲ ਦੇ ਆਊਟ ਹੋਣ ਤੋਂ ਬਾਅਦ ਸ਼ੁਰੂਆਤ ਮੁਸ਼ਕਿਲ ਰਹੀ ਪਰ ਗੇਂਦਬਾਜ਼ੀ ਵਧੀਆ ਰਹੀ।
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਜਸਪ੍ਰੀਤ ਬੁਮਰਾਹ ਨੇ ਜਿਸ ਤਰ੍ਹਾਂ ਨਾਲ ਦੂਜਾ ਓਵਰ ਸੁੱਟਿਆ, ਉਸਨੇ ਮੁੰਬਈ ਦੇ ਲਈ ਖੇਡ ਨੂੰ ਪੂਰੀ ਤਰ੍ਹਾਂ ਨਾਲ ਸੈੱਟ ਕਰ ਦਿੱਤਾ। ਉੱਥੇ ਸਾਡੇ ਲਈ ਖੇਡ ਵਿਚ ਬਣੇ ਰਹਿਣਾ ਤੇ ਥੋੜਾ ਜ਼ੋਖਿਮ ਚੁੱਕਣਾ ਮਹੱਤਵਪੂਰਨ ਸੀ। ਅਸੀਂ ਵਧੀਆ ਸ਼ੁਰੂਆਤ ਕੀਤੀ ਅਤੇ ਕੇ. ਐੱਸ. ਸ਼੍ਰੀਕਰ ਭਰਤ ਨੇ ਮੇਰੇ ਉੱਪਰੋਂ ਦਬਾਅ ਹਟਾਇਆ, ਮੈਕਸਵੈੱਲ ਦੀ ਪਾਰੀ ਵੀ ਸ਼ਾਨਦਾਰ ਸੀ। ਮੈਨੂੰ ਲੱਗਿਆ ਕਿ ਅਸੀਂ ਚੁਣੌਤੀਪੂਰਨ ਸਕੋਰ ਤੱਕ ਪਹੁੰਚ ਗਏ ਹਾਂ। 166 ਸਕੋਰ ਵਧੀਆ ਸਕੋਰ ਹੈ, ਫਿਰ ਵੀ ਅਸੀਂ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ ਉਸ ਹਿਸਾਬ ਨਾਲ ਅਸੀਂ ਸਕੋਰ ਬੋਰਡ 'ਤੇ 10 ਤੋਂ 15 ਦੌੜਾਂ ਮਹਿਸੂਸ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।