ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ’ਚ ਪ੍ਰਧਾਨਗੀ ਅਹੁਦੇ ਦੀ ਚੋਣ ਨਹੀਂ ਲੜੇਗਾ ਬ੍ਰਿਜਭੂਸ਼ਣ
Monday, Apr 17, 2023 - 05:48 PM (IST)
ਗੋਂਡਾ– ਆਪਣੇ ਵਿਰੁੱਧ ਲੱਗੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ ’ਤੇ ਸਰਕਾਰੀ ਪੈਨਲ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਉਹ 7 ਮਈ ਨੂੰ ਹੋਣ ਵਾਲੀਆਂ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੀਆਂ ਚੋਣਾਂ ’ਚ ਪ੍ਰਧਾਨਗੀ ਅਹੁਦੇ ਦੀ ਚੋਣ ਨਹੀਂ ਲੜੇਗਾ ਪਰ ਉਸ ਨੇ ਸੰਕੇਤ ਦਿੱਤੇ ਕਿ ਉਹ ਸੰਘ ਵਿਚ ਨਵੀਂ ਭੂਮਿਕਾ ਭਾਲ ਸਕਦਾ ਹੈ। ਡਬਲਯੂ. ਐੱਫ. ਆਈ. ਨੇ ਜਨਰਲ ਸਕੱਤਰ ਵੀ. ਐੱਨ. ਪ੍ਰਸਾਦ ਦੀ ਪ੍ਰਧਾਨਗੀ ’ਚ ਆਮ ਪ੍ਰੀਸ਼ਦ ਤੇ ਕਾਰਜਕਾਰੀ ਕਮੇਟੀ ਦੀ ਹੰਗਾਮੀ ਮੀਟਿੰਗ ’ਚ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਬ੍ਰਿਜਭੂਸ਼ਣ ਡਬਲਯੂ. ਐੱਫ. ਆਈ. ਦੇ ਪ੍ਰਧਾਨ ਦੇ ਰੂਪ ਵਿਚ 4-4 ਸਾਲ ਦੇ ਤਿੰਨ ਕਾਰਜਕਾਲ ਪੂਰੇ ਕਰ ਚੁੱਕਾ ਹੈ ਤੇ ਖੇਡ ਜ਼ਾਬਤੇ ਦੇ ਅਨੁਸਾਰ 12 ਸਾਲ ਤਕ ਪ੍ਰਧਾਨ ਰਹਿਣ ਤੋਂ ਬਾਅਦ ਉਹ ਫਿਰ ਤੋਂ ਇਸ ਅਹੁਦੇ ਲਈ ਚੋਣ ਨਹੀਂ ਲੜ ਸਕਦਾ ਹੈ।