ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਮੈਕੁਲਮ ਨੇ ਕੀਤੀ ਭਵਿੱਖਬਾਣੀ, WTC ਫ਼ਾਈਨਲ ’ਚ ਇਸ ਟੀਮ ਦਾ ਪਲੜਾ ਭਾਰੀ
Tuesday, Jun 01, 2021 - 01:58 PM (IST)
ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕੁਲਮ ਦਾ ਮੰਨਣਾ ਹੈ ਕਿ ਆਗਾਮੀ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਿਊ. ਟੀ. ਸੀ.) ਦੇ ਫ਼ਾਈਨਲ ’ਚ ਭਾਰਤ ਦੇ ਖ਼ਿਲਾਫ਼ ਉਨ੍ਹਾਂ ਦੀ ਟੀਮ ਥੋੜ੍ਹੇ ਫ਼ਾਇਦੇ ’ਚ ਰਹੇਗੀ ਕਿਉਂਕਿ ਇਸ ਵੱਡੇ ਮੈਚ ਤੋਂ ਪਹਿਲਾਂ ਉਹ ਇੰਗਲੈਂਡ ਖ਼ਿਲਾਫ਼ ਸੀਰੀਜ਼ ਖੇਡਣਗੇ। ਉਨ੍ਹਾਂ ਨੇ ਸਾਊਥੰਪਟਨ ’ਚ 18 ਜੂਨ ਤੋਂ ਖੇਡੇ ਜਾਣ ਵਾਲੇ ਫ਼ਾਈਨਲ ਮੁਕਾਬਲੇ ਬਾਰੇ ਭਵਿੱਖਬਾਣੀ ਕੀਤੀ।
ਇਹ ਵੀ ਪੜ੍ਹੋ : 5 ਭਾਰਤੀ ਖਿਡਾਰੀ ਜਿਹੜੇ ਟੋਕੀਓ ’ਚ ਫਹਿਰਾ ਸਕਦੇ ਹਨ ਤਿਰੰਗਾ, ਭਾਰਤ ਲਈ ਜਿੱਤ ਸਕਦੇ ਹਨ ਸੋਨ ਤਮਗ਼ੇ
ਮੈਕੁਲਮ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਮੈਚ 60-40 ਦੇ ਅਨੁਪਾਤ ’ਚ ਨਿਊਜ਼ੀਲੈਂਡ ਦੇ ਪੱਖ ’ਚ ਰਹੇਗਾ। ਨਿਊਜ਼ੀਲੈਂਡ ਦੀ ਟੀਮ ਮੈਚ ਅਭਿਆਸ ਦੇ ਨਾਲ ਇਸ ਫ਼ਾਈਨਲ ਮੁਕਾਬਲੇ ਲਈ ਪਹੁੰਚੇਗੀ। ਮੈਨੂੰ ਲਗਦਾ ਹੈ ਕਿ ਇਹ ਕਰੀਬੀ ਮੁਕਾਬਲਾ ਹੋਵੇਗਾ।’’ ਉਨ੍ਹਾਂ ਕਿਹਾ, ‘‘ਇਹ ਜਾਣਦੇ ਹੋਏ ਕਿ ਉਹ ਕਿੰਨੇ ਚੰਗੇ ਹਨ ਤੇ ਉਨ੍ਹਾਂ ’ਚ ਮੁਕਾਬਲੇਬਾਜ਼ੀ ਦਾ ਕਿੰਨਾ ਜਜ਼ਬਾ ਹੈ, ਇਸ ਲਈ ਨਿਊਜ਼ੀਲੈਂਡ ਭਾਰਤ ਦਾ ਸਨਮਾਨ ਕਰਦਾ ਹੈ। ਇਕ ਪ੍ਰਸ਼ੰਸਕ ਦੇ ਤੌਰ ’ਤੇ ਮੈਂ ਭਾਰਤ ਦਾ ਸਨਮਾਨ ਕਰਾਂਗਾ।’’
ਇਹ ਵੀ ਪੜ੍ਹੋ : ਚੀਨ ਦੀ ਬਜਾਏ ਦੁਬਈ 'ਚ ਹੋ ਸਕਦੇ ਹਨ ਵਿਸ਼ਵ ਕੱਪ ਫੁੱਟਬਾਲ ਦੇ ਕੁਆਲੀਫਾਇਰਸ ਮੈਚ
ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਸੀਂ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ’ਚ ਇਕ ਬੇਹੱਦ ਹੀ ਮੁਕਾਬਲੇਬਾਜ਼ੀ ਵਾਲੇ ਮੁਕਾਬਲੇ ਲਈ ਤਿਆਰ ਹਾਂ। ਮੈਂ ਚਾਹਾਂਗਾ ਕਿ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੀ ਟੀਮ ਜਿੱਤੇ।’’ ਭਾਰਤੀ ਟੀਮ ਅਜੇ ਇਕਾਂਤਵਾਸ ’ਚ ਹੈ ਤੇ ਤਿੰਨ ਜੂਨ ਨੂੰ ਇੰਗਲੈਂਡ ਪਹੁੰਚੇਗੀ। ਨਿਊਜ਼ੀਲੈਂਡ ਦੀ ਟੀਮ ਇੰਗਲੈਂਡ ਖ਼ਿਲਾਫ਼ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ 17 ਮਈ ਨੂੰ ਉੱਥੇ ਪਹੁੰਚੀ ਸੀ ਤੇ ਦੋਵਾਂ ਟੀਮਾਂ ਵਿਚਾਲੇ 2 ਮੈਚਾਂ ਦੀ ਸੀਰੀਜ਼ ਦਾ ਆਗਾਜ਼ ਦੋ ਜੂਨ ਨੂੰ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।