ਬ੍ਰੇਕਅਪ : ਅਲਫੋਂਸੋ ਡੇਵਿਸ ਨੇ ਫੁੱਟਬਾਲਰ ਪ੍ਰੇਮਿਕਾ Jordyn Huitema ਤੋਂ ਕੀਤਾ ਕਿਨਾਰਾ

Wednesday, May 25, 2022 - 02:03 PM (IST)

ਬ੍ਰੇਕਅਪ : ਅਲਫੋਂਸੋ ਡੇਵਿਸ ਨੇ ਫੁੱਟਬਾਲਰ ਪ੍ਰੇਮਿਕਾ Jordyn Huitema ਤੋਂ ਕੀਤਾ ਕਿਨਾਰਾ

ਸਪੋਰਟਸ ਡੈਸਕ- ਬੋਟ 'ਤੇ ਛੁੱਟੀਆਂ ਮਨਾਉਣ ਦੀਆਂ ਸ਼ੇਅਰ ਕੀਤੀਆਂ ਤਸਵੀਰਾਂ ਦੇ ਕਾਰਨ ਦੁਨੀਆ ਭਰ 'ਚ ਮਸ਼ਹੂਰ ਹੋਇਆ ਫੁੱਟਬਾਲ ਜੋੜਾ ਹੁਣ ਵੱਖ ਹੋ ਗਿਆ ਹੈ। ਅਲਫੋਂਸੋ ਡੇਵਿਸ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਫੁੱਟਬਾਲ ਪ੍ਰੇਮਿਕਾ ਜਾਰਡਨ ਹੁਈਤੇਮਾ ਦੇ ਨਾਲ ਨਹੀਂ ਹਨ। ਦੋਵੇਂ ਪੇਸ਼ੇਵਰ ਫੁੱਟਬਾਲਰ ਹਨ ਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਪ੍ਰਸ਼ੰਸਕ ਅਕਸਰ ਦਿਲਚਸਪੀ ਰਖਦੇ ਹਨ। ਡੇਵਿਸ ਤੇ ਜਾਰਡਨ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਆਰਾਮਦਾਇਕ  ਤਸਵੀਰਾਂ ਤੇ ਵੀਡੀਓ ਪੋਸਟ ਕਰਦੇ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਖ਼ੂਬ ਪਸੰਦ ਕਰਦੇ ਸਨ।

ਇਹ ਵੀ ਪੜ੍ਹੋ : IPL ਦੀ ਥਕਾਵਟ ਦੂਰ ਕਰਨ ਲਈ ਮਾਲਦੀਵ ਪਹੁੰਚੇ ਰੋਹਿਤ ਸ਼ਰਮਾ, ਪਤਨੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ

PunjabKesari

PunjabKesari

PunjabKesari

ਹਾਲਾਂਕਿ ਪਿਛਲੇ ਹਫ਼ਤੇ ਅਫ਼ਵਾਹਾਂ ਸਾਹਮਣੇ ਆਈਆਂ ਸਨ ਕਿ ਇਹ ਜੋੜੀ ਟੁੱਟ ਗਈ ਹੈ ਪਰ ਹੁਣ ਜਾਰਡਨ ਹੁਈਤੇਮਾ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਹੁਣ ਉਹ ਆਪਣੇ ਸਾਥੀ ਨਾਲ ਨਹੀਂ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਕਿ ਹਾਂ ਮੈਂ ਤੇ ਉਨ੍ਹਾਂ ਨੇ ਵੱਖ-ਵੱਖ ਤਰੀਕਿਆਂ ਨਾਲ ਸਾਥ ਨਿਭਾਇਆ। ਉਸ ਬਾਰੇ ਅਫਵਾਹਾਂ ਸੱਚ ਨਹੀਂ ਹਨ। ਉਹ ਇਕ ਚੰਗੇ ਇਨਸਾਨ ਹਨ, ਮੇਰੇ ਮਨ 'ਚ ਉਨ੍ਹਾਂ ਲਈ ਬਹੁਤ ਸਨਮਾਨ ਹੈ। ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ ਤੇ ਸਾਰਿਆਂ ਨੂੰ ਸਾਡੀ ਨਿੱਜਤਾ ਦਾ ਸਨਮਾਨ ਕਰਨ ਲਈ ਕਹਿੰਦੀ ਹਾਂ।

ਇਹ ਵੀ ਪੜ੍ਹੋ : ਥਾਮਸ ਕੱਪ ਜੇਤੂ ਖਿਡਾਰੀ ਧਰੁਵ ਕਪਿਲਾ ਦਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਭਰਵਾਂ ਸਵਾਗਤ

PunjabKesari

PunjabKesari

PunjabKesari

PunjabKesari

ਜਾਰਡਨ ਵਰਤਮਾਨ 'ਚ ਪੀ. ਐੱਸ. ਜੀ. ਦੀ ਮਹਿਲਾ ਟੀਮ ਦੀ ਖਿਡਾਰੀ ਹੈ ਤੇ ਕੈਨੇਡਾ ਦਾ ਮਹਿਲਾ ਰਾਸ਼ਟਰੀ ਟੀਮ 'ਚ ਵੀ ਖੇਡਦੀ ਹੈ। ਦੂਜੇ ਪਾਸੇ ਡੇਵਿਸ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਘਾਨਾ ਦੇ ਇਕ ਰਿਫਿਊਜੀ ਕੈਂਪ ਬੁਡੁਬੂਰਮ 'ਚ ਹੋਇਆ ਸੀ। ਇਸ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਨਾਲ ਕੈਨੇਡਾ 'ਚ ਆ ਗਏ। 21 ਸਾਲਾ ਜਾਰਡਨ ਨੂੰ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਉਨ੍ਹਾਂ ਨੂੰ 2019 'ਚ ਬਾਇਰਨ 'ਚ ਸ਼ਾਮਲ ਕੀਤਾ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News