ਓਲੰਪਿਕ ਖੇਡਾਂ ''ਚ ਸ਼ਾਮਲ ਹੋਇਆ ਬ੍ਰੇਕਡਾਂਸ, ਨੌਜਵਾਨਾਂ ਦੇ ਮਨ-ਪਰਚਾਵੇ ਲਈ ਲਿਆ ਫ਼ੈਸਲਾ

Tuesday, Dec 08, 2020 - 02:52 PM (IST)

ਓਲੰਪਿਕ ਖੇਡਾਂ ''ਚ ਸ਼ਾਮਲ ਹੋਇਆ ਬ੍ਰੇਕਡਾਂਸ, ਨੌਜਵਾਨਾਂ ਦੇ ਮਨ-ਪਰਚਾਵੇ ਲਈ ਲਿਆ ਫ਼ੈਸਲਾ

ਜਿਨੇਵਾ: ਬ੍ਰੇਕਡਾਂਸ ਹੁਣ ਅਧਿਕਾਰਿਤ ਤੌਰ 'ਤੇ ਓਲੰਪਿਕ ਖੇਡ ਹੋ ਗਿਆ ਹੈ। ਕੌਮਾਂਤਰੀ ਓਲੰਪਿਕ ਕਮੇਟੀ ਨੇ ਪੈਰਿਸ 'ਚ 2024 'ਚ ਹੋਣ ਵਾਲੀਆਂ ਖੇਡਾਂ 'ਚ ਇਸ ਨੂੰ ਸ਼ਾਮਲ ਕਰ ਦਿੱਤਾ ਹੈ। ਨੌਜਵਾਨ ਦਰਸ਼ਕਾਂ ਦੇ ਮਨ-ਪਰਚਾਵੇ ਲਈ ਆਈ.ਓ.ਸੀ. ਨੇ ਇਹ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਸਕੇਟਹਬੋਰਡਿੰਗ, ਸਪੋਰਟ ਕਲਾਇਮਬਿੰਗ ਅਤੇ ਸ਼ਰਫਿੰਗ ਨੂੰ ਵੀ ਇਨ੍ਹਾਂ ਖੇਡਾਂ 'ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤਿੰਨ ਖੇਡਾਂ ਨੂੰ ਤੋਕੀਓ ਓਲੰਪਿਕ 'ਚ ਸ਼ਾਮਲ ਕੀਤਾ ਜਾਣਾ ਸੀ ਜੋ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਕ ਸਾਲ ਦੇ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਆਈ.ਓ.ਸੀ. ਨੇ ਪੈਰਿਸ ਖੇਡਾਂ 'ਚ ਮੈਡਲ ਸਮਾਗਮਾਂ ਦੀ ਗਿਣਤੀ ਤੋਕੀਓ ਦੀ ਤੁਲਨਾ 'ਚ ਦਸ ਘੱਟ ਕਰ ਦਿੱਤੀ ਭਾਵ ਹੁਣ ਉਥੇ 329 ਮੈਡਲ ਸਮਾਗਮ ਹੋਣਗੇ। ਵੇਟ ਲਿਫਟਿੰਗ ਦੀਆਂ ਚਾਰ ਸ਼੍ਰੇਣੀਆਂ ਘੱਟ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ 2024 'ਚ ਖਿਡਾਰੀਆਂ ਦਾ ਕੋਟਾ 10500 ਹੋਵੇਗਾ ਜੋ ਤੋਕੀਓ ਓਲੰਪਿਕ ਤੋਂ 600 ਘੱਟ ਹੈ। ਪ੍ਰਸ਼ਾਸਨਿਕ ਅਨਿਯਮਿਤਤਾਵਾਂ ਨੂੰ ਝੱਲ ਰਹੇ ਮੁੱਕੇਬਾਜ਼ੀ ਅਤੇ ਵੇਟ ਲਿਫਟਿੰਗ 'ਚੋਂ ਸਭ ਤੋਂ ਜ਼ਿਆਦਾ ਕਟੌਤੀ ਕੀਤੀ ਗਈ ਹੈ। ਪੈਰਿਸ ਖੇਡਾਂ 'ਚ ਵੇਟ ਲਿਫਟਿੰਗ 'ਚ 120 ਖਿਡਾਰੀ ਹੋਣਗੇ ਜੋ ਰਿਓ ਦਿ ਜਿਨੇਰਿਓ ਦੀ ਤੁਲਨਾ 'ਚ ਅੱਧੇ ਤੋਂ ਵੀ ਘੱਟ ਹਨ। 
ਡੋਪਿੰਗ ਦੇ ਇਤਿਹਾਸ ਅਤੇ ਸੁਧਾਰ ਲਾਗੂ ਕਰਨ ਦੀ ਹੌਲੀ ਗਤੀ ਦੇ ਕਾਰਨ ਇਸ ਨੂੰ ਪੂਰਾ ਵੀ ਹਟਾਇਆ ਜਾ ਸਕਦਾ ਸੀ। ਆਈ.ਓ.ਸੀ. ਨੇ ਇਹ ਵੀ ਕਿਹਾ ਕਿ ਓਲੰਪਿਕ 'ਚ ਉਸ ਦਾ ਲੰਬੀ ਮਿਆਦ ਟੀਚਾ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੀ ਸਮਾਨ ਹਿੱਸੇਦਾਰੀ ਹੈ। ਬ੍ਰੇਕਡਾਂਸਿੰਗ ਓਲੰਪਿਕ 'ਚ ਬ੍ਰੇਕਿੰਗ ਦੇ ਨਾਮ ਨਾਲ ਜਾਣਿਆ ਜਾਵੇਗਾ ਜਿਵੇਂ ਕਿ ਇਸ ਨੂੰ 70 ਦੇ ਦਹਾਕੇ 'ਚ ਅਮਰੀਕਾ 'ਚ ਕਿਹਾ ਜਾਂਦਾ ਸੀ। ਪੈਰਿਸ ਆਯੋਜਕਾਂ ਨੇ ਦੋ ਸਾਲ ਪਹਿਲਾਂ ਨਿਊਨਸ ਆਇਰਸ 'ਚ ਨੌਜਵਾਨ ਖੇਡਾਂ 'ਚ ਸਫਲ ਟਰਾਇਲ ਤੋਂ ਬਾਅਦ ਇਸ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ ਸੀ। ਆਈ.ਓ.ਸੀ. ਬੋਰਡ ਨੇ ਬਾਅਦ 'ਚ ਇਸ ਨੂੰ ਮਨਜ਼ੂਰੀ ਦੇ ਦਿੱਤੀ। ਸਰਫਿੰਗ ਦਾ ਆਯੋਜਨ 15000 ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ 'ਚ ਤਾਹਿਤੀ ਦੇ ਤੱਟਾਂ 'ਤੇ ਹੋਵੇਗਾ।


author

Aarti dhillon

Content Editor

Related News