ਬ੍ਰਾਜ਼ੀਲ ਨੂੰ ਵਰਲਡ ਚੈਂਪੀਅਨ ਬਣਾਉਣ ਵਾਲੇ ਰੋਨਾਲਡਿੰਹੋ ਨੇ ਫੁੱਟਬਾਲ ਤੋਂ ਲਿਆ ਸੰਨਿਆਸ

Wednesday, Jan 17, 2018 - 01:39 PM (IST)

ਬ੍ਰਾਜ਼ੀਲ ਨੂੰ ਵਰਲਡ ਚੈਂਪੀਅਨ ਬਣਾਉਣ ਵਾਲੇ ਰੋਨਾਲਡਿੰਹੋ ਨੇ ਫੁੱਟਬਾਲ ਤੋਂ ਲਿਆ ਸੰਨਿਆਸ

ਸਾਓ ਪਾਉਲੋ, (ਬਿਊਰੋ)— ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁੱਟਬਾਲਰ ਰੋਨਾਲਡਿੰਹੋ ਨੇ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ । ਉਹ ਆਖਰੀ ਵਾਰ ਦੋ ਸਾਲ ਪਹਿਲਾਂ ਪੇਸ਼ੇਵਰ ਫੁੱਟਬਾਲ ਖੇਡੇ ਸਨ । ਪੈਰਿਸ ਸੇਂਟ ਜਰਮੇਨ ਅਤੇ ਬਾਰਸੀਲੋਨਾ ਦੇ ਸਾਬਕਾ ਸਟਾਰ ਰੋਨਾਲਡਿੰਹੋ 2002 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਅਹਿਮ ਮੈਂਬਰ ਸਨ । ਉਨ੍ਹਾਂ ਨੇ ਆਖਰੀ ਵਾਰ 2015 ਵਿੱਚ ਫਲੂਮਾਈਨੇਂਸੇ ਲਈ ਖੇਡਿਆ ਸੀ  ।  

ਰੋਨਾਲਡਿੰਹੋ ਦੇ ਭਰਾ ਅਤੇ ਏਜੰਟ ਰਾਬਰਟੋ ਐਸਿਸ ਨੇ ਕਿਹਾ ਕਿ ਉਹ ਹੁਣ ਦੁਬਾਰਾ ਨਹੀਂ ਖੇਡਣਗੇ । ਰਾਬਰਟੋ ਨੇ ਕਿਹਾ, ਹਾਂ, ਉਨ੍ਹਾਂ ਨੇ ਹੁਣ ਖੇਡਣਾ ਬੰਦ ਕਰ ਦਿੱਤਾ ਹੈ । ਰੂਸ ਵਿੱਚ ਹੋਣ ਵਾਲੇ ਫੀਫਾ ਵਰਲਡ ਕਪ ਦੇ ਬਾਅਦ ਅਸੀਂ ਲੋਕ ਕੁੱਝ ਵੱਡਾ ਕਰਨ ਵਾਲੇ ਹਾਂ। ਸ਼ਾਇਦ ਅਗਸਤ ਵਿੱਚ ਬ੍ਰਾਜ਼ੀਲ, ਯੂਰਪ ਅਤੇ ਏਸ਼ੀਆ ਵਿੱਚ ਕੁੱਝ ਇਵੈਂਟ ਕਰਾਂਗੇ । ਇਸ ਦੌਰਾਨ ਬ੍ਰਾਜ਼ੀਲ ਟੀਮ ਨਾਲ ਵੀ ਜੁੜੇ ਰਹਾਂਗੇ ।          


ਰੋਨਾਲਡਿੰਹੋ ਨੇ ਪੋਰਟੋ ਅਲੇਗਰੇ ਵਿੱਚ ਆਪਣੇ ਕਰੀਅਰ ਦਾ ਆਗਾਜ਼ ਗਰੇਮੀਓ ਦੇ ਨਾਲ ਕੀਤਾ ਪਰ ਫ਼ਰਾਂਸ ਦੇ ਪੀ.ਐੱਸ.ਜੀ. ਦੇ ਨਾਲ ਖੇਡਦੇ ਹੋਏ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ । ਇਸ ਦੇ ਬਾਅਦ 2003 ਤੋਂ 2008 ਦੇ ਵਿੱਚ ਉਹ ਬਾਰਸੀਲੋਨਾ ਲਈ ਖੇਡੇ । ਉਨ੍ਹਾਂ ਨੂੰ 2005 ਵਿੱਚ ਫੀਫਾ ਦਾ ਸਾਲ ਦਾ ਸਬ ਤੋਂ ਉੱਤਮ ਫੁੱਟਬਾਲਰ ਚੁਣਿਆ ਗਿਆ ਸੀ । ਉਹ 2008 ਤੋਂ 2011 ਦੇ ਵਿੱਚ ਏ.ਸੀ. ਮਿਲਾਨ ਲਈ ਖੇਡੇ ਜਿਸਦੇ ਬਾਅਦ ਉਹ ਬ੍ਰਾਜ਼ੀਲ ਪਰਤ ਕੇ ਫਲਾਮੇਂਗੋ ਅਤੇ ਏਟਲੈਟਿਕੋ ਮਾਇਨੇਇਰੋ ਲਈ ਖੇਡੇ । ਬ੍ਰਾਜ਼ੀਲ ਲਈ ਉਨ੍ਹਾਂ ਨੇ 97 ਮੈਚ ਖੇਡ ਕੇ 33 ਗੋਲ ਦਾਗੇ ਜਿਨ੍ਹਾਂ ਵਿੱਚ ਦੋ ਵਿਸ਼ਵ ਕੱਪ 2002 ਵਿੱਚ ਕੀਤੇ ਸਨ ।


Related News