ਬ੍ਰਾਜ਼ੀਲ ਦੇ ਕਾਮਿਆਂ ਨੇ ਟੀਮ ਦਾ ਮੈਚ ਦੇਖਣ ਲਈ ਛੱਡੇ ਕੰਮ-ਕਾਜ

Sunday, Jun 17, 2018 - 07:26 PM (IST)

ਬ੍ਰਾਜ਼ੀਲ ਦੇ ਕਾਮਿਆਂ ਨੇ ਟੀਮ ਦਾ ਮੈਚ ਦੇਖਣ ਲਈ ਛੱਡੇ ਕੰਮ-ਕਾਜ

ਬਾਰਸੀਲੋਨਾ— ਬ੍ਰਾਜ਼ੀਲ ਦੀ ਟੀਮ ਫੀਫਾ ਵਿਸ਼ਵ ਕੱਪ 'ਚ ਹਿੱਸਾ ਲੈ ਰਹੀ ਹੈ। ਇਸ ਦੌਰਾਨ ਪੂਰਾ ਦੇਸ਼ ਫੁੱਟਬਾਲ ਨੂੰ ਤਿਉਹਾਰ ਦੀ ਤਰ੍ਹਾਂ ਮੰਨ ਰਹੇ ਹਨ। ਰੂਸ ਅਤੇ ਬ੍ਰਾਜ਼ੀਲ ਦੇ ਵਿਚਾਲੇ ਸਮਾਂ ਅੰਤਰਾਲ ਕਾਰਨ ਮੈਚ ਸਵੇਰੇ ਅਤੇ ਦੁਪਹਿਰ ਨੂੰ ਹੀ ਹੋ ਰਹੇ ਹਨ। ਇਸ ਲਈ ਇੱਥੋਂ ਦੇ ਲੋਕ ਕੰਮ-ਕਾਜ ਛੱਡ ਆਪਣੀ ਟੀਮ ਨੂੰ ਚੀਅਰ ਕਰ ਰਹੇ ਹਨ। ਨਿਰਮਾਣ ਕਾਰਜਾਂ 'ਚ ਲੱਗੇ ਦਿਹਾੜੀ ਮਜਦੂਰਾਂ ਤੋਂ ਲੈ ਕੇ ਦਫਤਰਾਂ 'ਚ ਕੰਮ ਕਰਨ ਵਾਲੇ ਬਾਬੂਆਂ ਤੱਕ ਸਿਰਫ ਫੁੱਟਬਾਲ 'ਤੇ ਹੀ ਚਰਚਾ ਕਰ ਰਹੇ ਹਨ। ਜਿਸ ਨਾਲ ਕੰਮ-ਕਾਜ 'ਤੇ ਕਾਫੀ ਅਸਰ ਪੈ ਰਿਹਾ ਹੈ।

PunjabKesari
ਮਜਦੂਰਾਂ ਦੇ ਸੰਗਠਨ ਸੀ.ਐੱਨ.ਡੀ.ਐੱਲ. ਨੇ ਆਪਣੇ ਕਰਮਚਾਰੀਆਂ ਨੂੰ ਬ੍ਰਾਜ਼ੀਲ ਦਾ ਮੈਚ ਦੇਖਣ ਲਈ ਕੰਮ ਛੱਡਣ ਦੀ ਛੂਟ ਦੇ ਰੱਖੀ ਹੈ। ਜ਼ਿਆਦਾਤਰ ਨੌਕਰੀ ਕਰਨ ਵਾਲੇ ਲੋਕਾਂ ਨੇ ਆਪਣੇ ਕਾਰਜਸਥਲ 'ਤੇ ਹੀ ਮੈਚ ਦੇਖਣ ਦਾ ਜੁਗਾੜ ਕਰ ਲਿਆ ਹੈ। ਰੀਓ ਡਿ ਜੇਨੇਰਿਓ ਦੇ ਲਈ ਦੁਕਾਨਦਾਰ ਰਾਬਸਨ ਮੇਲੋ ਜੋ ਬੱਚਿਆਂ ਦੀਆਂ ਕਿਤਾਬਾਂ ਛਾਪਣ ਦਾ ਕੰਮ ਕਰਦੇ ਹਨ ਜਿਸ ਦੇ ਕੋਲ ਸੌ ਤੋਂ ਜ਼ਿਆਦਾ ਕਰਮਚਾਰੀ ਹਨ। ਉਸ ਦਾ ਕਹਿਣਾ ਹੈ ਕਿ ਜਦੋ ਬ੍ਰਾਜ਼ੀਲ ਦਾ ਵਿਸ਼ਵ ਕੱਪ ਮੈਚ ਚੱਲ ਰਿਹਾ ਹੋਵੇ ਤਾਂ ਕਰਮਚਾਰੀਆਂ ਨੂੰ ਕੰਮ 'ਤੇ ਧਿਆਨ ਲਗਾਉਣਾ ਮੁਸ਼ਕਲ ਹੈ।

PunjabKesari
ਕੁਝ ਵੱਡੇ ਸੰਸਥਾਵਾਂ 'ਚ ਮਿੰਨੀ ਸਟੇਡੀਅਮਨੁਮਾ ਜਗ੍ਹਾ ਬਣਾਈ ਹੈ, ਜਿੱਥੇ ਕਰਮਚਾਰੀ ਫੁੱਟਬਾਲ ਮੈਚ ਦੇਖਣ ਨਾਲ ਖੇਡ ਵੀ ਸਕਦੇ ਹਨ। ਇਕ ਟੂਰ ਏਜੰਸੀ ਅਜੇਤੂ ਟੀਮ ਦੇ ਸਟਾਰ ਡੇਨਿਲਸਨ ਦਾ ਆਪਣੇ ਆਫਿਸ ਦੌਰਾ ਵੀ ਕਰਵਾਇਆ ਹੈ। ਉਸ ਦੇ ਮੈਨੇਜ਼ਰ ਦਾ ਕਹਿਣਾ ਹੈ ਕਿ ਸਾਡੇ ਕੁਲਾਇੰਟ ਪੂਰੀ ਦੁਨੀਆ 'ਚ ਘੁੰਮਦੇ ਹਨ। ਉਸ ਦੀ ਫਲਾਇਟ ਫੈਂਸਿਲ ਨੂੰ ਸਕਦੀ ਹੈ। ਉਸ ਕਿਸੇ ਵੀ ਸਮੇਂ ਫੋਨ ਕਰ ਸਕਦੇ ਹਨ। ਅਸੀਂ ਪੂਰੀ ਤਰ੍ਹਾਂ ਕੰਮ ਤਾਂ ਨਹੀਂ ਬੰਦ ਕਰ ਸਕਦੇ। ਇਸ ਲਈ ਪ੍ਰੋਗਰਾਮ 'ਚ ਹੀ ਮੈਚ ਨਾਲ ਸੰਬੰਧਤ ਇਤਜਾਮ ਕੀਤੇ ਗਏ ਹਨ।


Related News