ਬ੍ਰਾਜ਼ੀਲ ਦੇ ਸਾਬਕਾ ਫੁੱਟਬਾਲਰ ਨੇਟੋ ਦਾ ਹੋਇਆ ਦੇਹਾਂਤ
Tuesday, Apr 30, 2019 - 10:15 PM (IST)

ਜੇਨੇਰਿਓ — ਬ੍ਰਾਜ਼ੀਲ ਦੇ ਸਾਬਕਾ ਅੰਤਰਰਾਸ਼ਟਰੀ ਡਿਫੈਂਡਰ ਜੋਸ ਰੋਡਰੀਗਸ ਨੇਟੋ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 69 ਸਾਲਾ ਦੇ ਸਨ। ਨੇਟੋ ਦਾ ਬੋਂਸੁਸੇਸੋ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਉਸਦਾ ਦੇਹਾਂਤ ਹੋ ਗਿਆ। ਉਹ ਡਾਈਬੀਟੀਜ਼ ਦੇ ਪੀੜਤ ਸਨ। ਰਿਓ ਡੀ ਜੇਨੇਰਿਓ ਫੁੱਟਬਾਲ ਕਲੱਬ ਨੇ ਇਕ ਬਿਆਨ 'ਚ ਕਿਹਾ ਕਿ ਬਹੁਤ ਦੁਖ ਦੇ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਫਲੇਮੇਂਗੋ ਫੁੱਟਬਾਲ ਦੇ ਇਤਿਹਾਸ ਦੇ ਸਰਵਸ੍ਰੇਸ਼ਠ ਖਿਡਾਰੀਆਂ 'ਚੋਂ ਇਕ ਨੇਟੋ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਕਲੱਬ ਦੇ ਲਈ 1976 ਤੋਂ 1975 ਤੱਕ 438 ਮੁਕਾਬਲੇ ਖੇਡੇ ਸਨ। ਉਸਦਾ 19 ਬਾਰ ਬ੍ਰਾਜ਼ੀਲ ਦੀ ਰਾਸ਼ਟਰੀ ਫੁੱਟਬਾਲ ਟੀਮ 'ਚ ਚੋਣ ਹੋਈ ਸੀ ਤੇ ਉਹ 1978 'ਚ ਅਰਜਨਟੀਨਾ 'ਚ ਹੋਏ ਵਿਸ਼ਵ ਕੱਪ 'ਚ ਵੀ ਸ਼ਾਮਲ ਸਨ।