ਬ੍ਰਾਜ਼ੀਲ ਮਹਿਲਾ ਟੀਮ ਨੇ ਸੱਤਵਾਂ ਕੋਪਾ ਅਮਰੀਕਾ ਖਿਤਾਬ ਜਿੱਤਿਆ
Monday, Apr 23, 2018 - 03:24 PM (IST)

ਨਵੀਂ ਦਿੱਲੀ— ਸੈਂਟੀਆਗੋ ਬ੍ਰਾਜ਼ੀਲ ਦੀ ਮਹਿਲਾ ਟੀਮ ਨੇ ਸੱਤਵੀਂ ਬਾਰ ਕੋਪਾ ਅਮਰੀਕਾ ਫੁੱਟਬਾਲ ਖਿਤਾਬ ਜਿੱਤ ਕੇ ਫਰਾਂਸ 'ਚ 2019 'ਚ ਹੋਣ ਵਾਲੇ ਵਿਸ਼ਵ ਕੱਪ ਅਤੇ 2020 ਤੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕਰ ਲਿਆ। ਬ੍ਰਾਜ਼ੀਲ ਦੇ ਦੋ ਮੈਚਾਂ 'ਚ ਛੈ ਅੰਕ ਹਨ ਪਰ ਚਿਲੀ ਦੀ ਅਰਜਨਟੀਨਾ 'ਤੇ 4-0 ਨਾਲ ਜਿੱਤ ਦੇ ਨਾਲ ਹੀ ਬ੍ਰਾਜ਼ੀਲ ਦਾ ਖਿਤਾਬ ਪੱਕਾ ਹੋ ਗਿਆ। ਬ੍ਰਾਜ਼ੀਲ ਨੂੰ ਆਖਿਰਕਾਰ ਮੈਚ ਕੋਲੰਬੀਆ 'ਚ ਖੇਡਣਾ ਹੈ ਪਰ ਉਸਦਾ ਸਿਖਰ 'ਤੇ ਰਹਿਣਾ ਤੈਅ ਹੈ। ਚਿਲੀ ਦੇ ਚਾਰ ਅਤੇ ਅਰਜਨਟੀਨਾ ਦੇ ਤਿੰਨ ਅੰਕ ਹਨ।