ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਹੇਗੀ ਬ੍ਰਾਜ਼ੀਲ ਦੀ ਤਜਰਬੇਕਾਰ ਮਿਡਫੀਲਡਰ ਫੋਰਗਿਮਾ

Wednesday, Nov 10, 2021 - 10:48 AM (IST)

ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਹੇਗੀ ਬ੍ਰਾਜ਼ੀਲ ਦੀ ਤਜਰਬੇਕਾਰ ਮਿਡਫੀਲਡਰ ਫੋਰਗਿਮਾ

ਸਾਓ ਪਾਊਲੋ- 7 ਫੁੱਟਬਾਲ ਵਿਸ਼ਵ ਕੱਪ 'ਚ ਹਿੱਸਾ ਲੈਣ ਦੇ ਬਾਅਦ 43 ਸਾਲਾ ਮਿਡਫੀਲਡਰ ਫੋਰਗਿਮਾ ਬ੍ਰਾਜ਼ੀਲ ਵਲੋਂ ਇਸ ਮਹੀਨੇ ਆਪਣਾ ਵਿਦਾਈ ਮੈਚ ਖੇਡੇਗੀ। ਰਾਸ਼ਟਰੀ ਟੀਮ ਲਈ ਫੋਰਗਿਮਾ ਦਾ ਆਖ਼ਰੀ ਮੁਕਾਬਲਾ 25 ਨਵੰਬਰ ਨੂੰ ਮਨਾਉਸ 'ਚ ਭਾਰਤ ਖ਼ਿਲਾਫ਼ ਹੋਵੇਗਾ। ਬ੍ਰਾਜ਼ੀਲ ਸਾਕਰ ਮਹਾਸੰਘ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਮਹਾਸੰਘ ਨੇ ਕਿਹਾ ਕਿ ਦਿੱਗਜ ਫੋਰਗਿਮਾ ਮਹਿਲਾ ਰਾਸ਼ਟਰੀ ਟੀਮ ਨੂੰ ਅਲਵਿਦਾ ਕਹੇਗੀ। ਇਹ ਅਜਿਹੀ ਖਿਡਾਰੀ ਲਈ ਇਤਿਹਾਸਕ ਪਲ ਹੈ ਜਿਸ ਨੇ ਆਪਣੀ ਜ਼ਿੰਦਗੀ ਰਾਸ਼ਟਰੀ ਟੀਮ ਵਲੋਂ ਖੇਡਣ ਤੇ ਫ਼ੁੱਟਬਾਲ ਨੂੰ ਸਮਰਪਿਤ ਕੀਤੀ। ਬ੍ਰਾਜ਼ੀਲ ਕੌਮਾਂਤਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਜਿਸ 'ਚ ਭਾਰਤ, ਵੇਨੇਜ਼ੁਏਲਾ ਤੇ ਚਿਲੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਫੋਗਰਿਮਾ ਹਾਲਾਂਕਿ ਟੂਰਨਾਮੈਂਟ ਦੇ ਸਿਰਫ਼ ਪਹਿਲੇ ਮੁਕਾਬਲੇ 'ਚ ਖੇਡੇਗੀ। ਫੋਰਗਿਮਾ ਨੇ ਬ੍ਰਾਜ਼ੀਲ ਲਈ 233 ਮੈਚ ਖੇਡੇ ਹਨ। 


author

Tarsem Singh

Content Editor

Related News