ਬ੍ਰਾਜ਼ੀਲ : ਫੁੱਟਬਾਲ ਪ੍ਰੇਮੀਆਂ ਦੀ ਲੜਾਈ ''ਚ ਫਸੀ ਇਕ ਮਹਿਲਾ ਦੀ ਮੌਤ

Tuesday, Jul 11, 2023 - 11:38 AM (IST)

ਬ੍ਰਾਜ਼ੀਲ : ਫੁੱਟਬਾਲ ਪ੍ਰੇਮੀਆਂ ਦੀ ਲੜਾਈ ''ਚ ਫਸੀ ਇਕ ਮਹਿਲਾ ਦੀ ਮੌਤ

ਸਾਓ ਪਾਓਲੋ- ਬ੍ਰਾਜ਼ੀਲ 'ਚ ਪਾਲਮੇਰਾਸ ਅਤੇ ਫਲੇਮੇਂਗੋ ਫੁੱਟਬਾਲ ਕਲੱਬਾਂ ਦੇ ਸਮਰਥਕਾਂ ਦਰਮਿਆਨ ਹੋਈ ਲੜਾਈ ਦੌਰਾਨ ਬੀਅਰ ਦੀ ਬੋਤਲ ਗਰਦਨ 'ਚ ਲੱਗਣ ਕਾਰਨ ਦੋ ਦਿਨ ਬਾਅਦ ਇੱਕ 23 ਸਾਲਾ ਔਰਤ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਪਾਲਮੇਰਾਸ ਦੀ ਸਮਰਥਕ ਗੈਬਰੀਏਲਾ ਏਨੇਲੀ ਦੀ ਮੌਤ ਦੇ ਮਾਮਲੇ 'ਚ ਇੱਕ 26 ਸਾਲਾਂ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਬ੍ਰਾਜ਼ੀਲ ਚੈਂਪੀਅਨਸ਼ਿਪ ਦੇ ਮੈਚ ਦੌਰਾਨ ਏਲੀਅਨਜ਼ ਪਾਰਕੀ ਸਟੇਡੀਅਮ 'ਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਏਲੇਨੀ ਜ਼ਖਮੀ ਹੋ ਗਈ ਸੀ। ਸ਼ਨੀਵਾਰ ਨੂੰ ਖੇਡਿਆ ਗਿਆ ਮੈਚ 1. 1 ਡਰਾਅ ਨਾਲ ਰਿਹਾ ਸੀ। ਬ੍ਰਾਜ਼ੀਲ ਫੁੱਟਬਾਲ ਕਨਫੈਡਰੇਸ਼ਨ ਦੇ ਪ੍ਰਧਾਨ ਐਡਨਾਲਡੋ ਰੋਡਰਿਗਜ਼ ਨੇ ਇਸ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ। ਅਗਲੇ ਮੈਚ 'ਚ ਏਨੇਲੀ ਦੀ ਯਾਦ 'ਚ ਇੱਕ ਮਿੰਟ ਦਾ ਮੌਨ ਰੱਖਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News