ਬ੍ਰਾਵੋ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਮਲਿੰਗਾ ਦਾ ਇਹ ਰਿਕਾਰਡ ਕੀਤਾ ਬਰਾਬਰ
Sunday, Mar 27, 2022 - 12:11 AM (IST)
![ਬ੍ਰਾਵੋ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਮਲਿੰਗਾ ਦਾ ਇਹ ਰਿਕਾਰਡ ਕੀਤਾ ਬਰਾਬਰ](https://static.jagbani.com/multimedia/2022_3image_00_11_187841014547.jpg)
ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਖੇਡਣ ਉਤਰੇ ਡੀਜੇ ਬ੍ਰਾਵੋ ਨੇ ਮਹੱਤਵਪੂਰਨ ਮੁਕਾਬਲੇ ਵਿਚ ਤਿੰਨ ਵਿਕਟਾਂ ਹਾਸਲ ਕੀਤੀਆਂ ਅਤੇ ਇਸ ਦੇ ਨਾਲ ਹੀ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੇ ਮਾਮਲੇ ਵਿਚ ਸ਼੍ਰੀਲੰਕਾਈ ਦਿੱਗਜ ਗੇਂਦਬਾਜ਼ ਲਸਿੰਥ ਮਲਿੰਗਾ ਦੀ ਬਰਾਬਰੀ ਕਰ ਲਈ। ਮਲਿੰਗਾ ਦੇ ਨਾਂ 170 ਆਈ. ਪੀ. ਐੱਲ. ਵਿਕਟਾਂ ਹਨ। ਬ੍ਰਾਵੋ ਨੇ ਇਸ ਮੈਚ ਵਿਚ ਤਿੰਨ ਵਿਕਟਾਂ ਹਾਸਲ ਕਰ ਬਰਾਬਰੀ ਕਰ ਲਈ ਹੈ। ਇਸ ਲਿਸਟ ਵਿਚ 166 ਵਿਕਟਾਂ ਦੇ ਨਾਲ ਅਮਿਤ ਮਿਸ਼ਰਾ ਵੀ ਬਣੇ ਹੋਏ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ
170 ਲਸਿੰਥ ਮਲਿੰਗਾ- ਬ੍ਰਾਵੋ
166 ਅਮਿਤ ਮਿਸ਼ਰਾ
157 ਪਿਊਸ਼ ਚਾਵਲਾ
150 ਹਰਭਜਨ ਸਿੰਘ
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਬ੍ਰਾਵੋ ਦੇ ਹਰੇਕ ਟੀਮ ਦੇ ਵਿਰੁੱਧ ਵਿਕਟਾਂ
05 ਚੇਨਈ ਸੁਪਰ ਕਿੰਗਜ਼
07 ਡੈਕਨ ਚਾਰਜਰਸ
21 ਦਿੱਲੀ ਕੈਪੀਟਲਸ
01 ਕੋਚੀ ਟਸਕਰਸ ਕੇਰਲਾ
21 ਕੋਲਕਾਤਾ ਨਾਈਟ ਰਾਈਡਰਜ਼
21 ਮੁੰਬਈ ਇੰਡੀਅਨਜ਼
05 ਪੁਣੇ ਵਾਰੀਅਰਸ
23 ਪੰਜਾਬ ਕਿੰਗਜ਼
16 ਰਾਜਸਥਾਨ ਰਾਇਲਜ਼
2 ਰਾਈਜਿੰਗ ਪੁਣੇ ਸੁਪਰਜਾਇੰਟਸ
17 ਰਾਇਲ ਚੈਲੰਜਰਜ਼ ਬੈਂਗਲੁਰੂ
21 ਸਨਰਾਈਜਰਜ਼ ਹੈਦਰਾਬਾਦ
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 2022 ਦਾ ਪਹਿਲਾ ਮੈਚ 'ਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਿਚਾਲੇ ਖੇਡਿਆ ਗਿਆ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਕੋਲਕਾਤਾ ਨੂੰ 132 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ ਅਤੇ ਆਪਣੇ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।