ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਬ੍ਰੈਥਵੇਟ ਦੀ ਸ਼ਿਕਾਇਤ
Sunday, Sep 08, 2019 - 04:00 PM (IST)

ਦੁਬਈ : ਵੈਸਟਇੰਡੀਜ਼ ਬੱਲੇਬਾਜ਼ ਕ੍ਰੇਗ ਬ੍ਰੈਥਵੇਟ ਦੀ ਪਿਛਲੇ ਹਫਤੇ ਸੋਮਵਾਰ ਨੂੰ ਭਾਰਤ ਖਿਲਾਫ ਖਤਮ ਹੋਏ ਦੂਜੇ ਟੈਸਟ ਦੌਰਾਨ ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਸ਼ਿਕਾਇਤ ਕੀਤੀ ਗਈ ਹੈ। ਆਈ. ਸੀ. ਸੀ. ਮੀਡੀਆ ਰਿਲੀਜ਼ ਮੁਤਾਬਕ ਮੈਚ ਅਧਿਕਾਰੀਆਂ ਦੀ ਰਿਪੋਰਟ ਵਿਚ ਮੈਚ ਦੌਰਾਨ ਇਸ 26 ਸਾਲਾਂ ਗੇਂਦਬਾਜ਼ ਦੇ ਐਕਸ਼ਨ ਦੀ ਵੈਧਤਾ ਨੂੰ ਲੈ ਕੇ ਚਿੰਤਾ ਜਿਤਾਈ ਗਈ ਅਤੇ ਇਸ ਰਿਪੋਰਟ ਨੂੰ ਵੈਸਟਇੰਡੀਜ਼ ਮੈਨੇਜਮੈਂਟ ਨੂੰ ਸੌਂਪ ਦਿੱਤਾ ਗਿਆ। ਖਾਸ ਕਰ ਸਲਾਮੀ ਬੱਲੇਬਾਜ਼ ਬ੍ਰੈਥਵੇਟ ਕੰਮ ਚਲਾਊ ਸਪਿਨ ਗੇਂਦਬਾਜ਼ੀ ਕਰਦੇ ਹਨ ਅਤੇ ਇਸ ਤੋਂ ਪਹਿਲਾਂ ਅਗਸਤ 2017 ਵਿਚ ਬਰਮਿੰਘਮ ਵਿਚ ਇੰਗਲੈਂਡ ਖਿਲਾਫ ਵੀ ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਉਸਦੀ ਸ਼ਿਕਾਇਤ ਕੀਤੀ ਗਈ ਸੀ ਪਰ ਸੁਤੰਤਰ ਵਿਸ਼ਲੇਸ਼ਣ ਤੋਂ ਬਾਅਦ ਉਸ ਨੂੰ ਗੇਂਦਬਾਜ਼ੀ ਕਰਨ ਦੀ ਇਜਾਜ਼ਤ ਮਿਲ ਗਈ। ਬ੍ਰੈਥਵੇਟ ਦੀ ਦੋਬਾਰਾ ਸ਼ਿਕਾਇਤ ਹੋਣ ਕਾਰਨ ਉਸ ਨੂੰ 14 ਸਤੰਬਰ ਤਕ ਅੱਗੇ ਦੇ ਟੈਸਟ ਦੀ ਰਿਪੋਰਟ ਸੌਂਪਣੀ ਹੋਵੇਗੀ। ਟੈਸਟ ਦੇ ਨਤੀਜੇ ਆਉਣ ਤਕ ਉਸ ਨੂੰ ਕੌਮਾਂਤਰੀ ਕ੍ਰਿਕਟ ਵਿਚ ਗੇਂਦਬਾਜ਼ੀ ਜਾਰੀ ਰੱਖਣ ਦੀ ਪ੍ਰਵਾਨਗੀ ਹੋਵੇਗੀ।