ਬੰਗਲਾਦੇਸ਼ ਪ੍ਰੀਮੀਅਰ ਲੀਗ 21 ਜਨਵਰੀ ਤੋਂ ਹੋਵੇਗੀ ਸ਼ੁਰੂ, ਜਾਣੋ ਕਦੋਂ ਖੇਡਿਆ ਜਾਵੇਗਾ ਫਾਈਨਲ
Thursday, Dec 23, 2021 - 09:00 PM (IST)
ਢਾਕਾ- ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.) ਦਾ 2021-22 ਸੀਜ਼ਨ 21 ਜਨਵਰੀ ਤੋਂ ਸ਼ੁਰੂ ਹੋਵੇਗਾ, ਜਿਸਦਾ ਫਾਈਨਲ 18 ਫਰਵਰੀ ਨੂੰ ਖੇਡਿਆ ਜਾਵੇਗਾ। ਜਾਣਕਾਰੀ ਦੇ ਅਨੁਸਾਰ ਖਿਡਾਰੀਆਂ ਦਾ ਡਰਾਫਟ ਸੋਮਵਾਰ ਨੂੰ ਹੋਵੇਗਾ। ਬੀ. ਪੀ. ਐੱਲ. ਖੇਡ ਦੇ ਦੌਰਾਨ ਇਕ ਟੀਮ ਨੂੰ ਤਿੰਨ ਵਿਦੇਸ਼ੀ ਕ੍ਰਿਕਟਰਾਂ ਦੀ ਚੋਣ ਕਰਨਾ ਹੁੰਦਾ ਹੈ।
ਇਹ ਖ਼ਬਰ ਪੜ੍ਹੋ-ਵਿੰਡੀਜ਼ ਵਿਰੁੱਧ 5 ਮੈਚਾਂ ਦੀ ਟੀ20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ
ਬੀ.ਪੀ.ਐੱਲ. ਗਵਰਨਿੰਗ ਕੌਂਸਲ ਦੇ ਪ੍ਰਧਾਨ ਇਸਮਾਈਲ ਹੈਦਰ ਮਲਿੱਕ ਨੇ ਕਿਹਾ ਕਿ ਬੰਗਲਾਦੇਸ਼ ਟੂਰਨਾਮੈਂਟ ਆਯੋਜਿਤ ਕਰਨ ਦੇ ਲਈ ਤਿਆਰ ਹੈ ਤੇ ਰਜਿਸਟਰਡ ਟੀਮਾਂ ਨੂੰ ਸ਼ੋਅਪੀਸ ਈਵੈਂਠ ਸ਼ੁਰੂ ਹੋਣ ਤੋਂ ਪਹਿਲਾਂ ਭੁਗਤਾਨ ਕਰਨਾ ਪਵੇਗਾ। ਹੈਦਰ ਮਲਿੱਕ ਦੇ ਹਵਾਲੇ ਤੋਂ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀ. ਪੀ. ਐੱਲ. ਨੂੰ ਲੈ ਕੇ ਕੁਝ ਅਨਿਸ਼ਚਿਤਤਾ ਸੀ। ਅਸੀਂ ਇਸ 'ਤੇ ਵਿਚਾਰ ਕਰਨਾ ਸੀ ਕਿ ਕੀ ਬੰਗਲਾਦੇਸ਼ ਦੀ ਟੀਮ ਆਖਿਰਕਾਰ ਕੋਵਿਡ ਦੀ ਸਥਿਤੀ ਦੇ ਕਾਰਨ ਨਿਊਜ਼ੀਲੈਂਡ ਵਿਚ ਖੇਡ ਸਕਦੀ ਹੈ। ਅਸੀਂ ਬੀ. ਪੀ. ਐੱਲ. ਆਯੋਜਿਤ ਕਰਨ ਦੇ ਲਈ ਤਿਆਰ ਸੀ।
ਇਹ ਖ਼ਬਰ ਪੜ੍ਹੋ- ਭਾਰਤ ਕੋਲ ਦੱਖਣੀ ਅਫਰੀਕਾ ਨੂੰ ਉਸਦੀ ਧਰਤੀ 'ਤੇ ਹਰਾਉਣ ਦਾ ਸ਼ਾਨਦਾਰ ਮੌਕਾ : ਸ਼ਾਸਤਰੀ
ਉਨ੍ਹਾਂ ਨੇ ਕਿਹਾ ਕਿ 6 ਟੀਮਾਂ ਨੇ ਰਜਿਸਟਰਡ ਕਰਵਾਇਆ ਹੈ। ਸਾਡੇ ਕੋਲ ਉਨ੍ਹਾਂ ਦੇ ਲਈ ਕੁਝ ਸ਼ਰਤਾਂ ਹਨ- ਉਨ੍ਹਾਂ ਨੂੰ ਭਾਗੀਦਾਰੀ ਦੇ ਪੈਸੇ ਦੀ ਗਾਰੰਟੀ ਦੇਣੀ ਹੋਵੇਗੀ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਭੁਗਤਾਨ ਕਰਨਾ ਹੋਵੇਗਾ। ਬੀ. ਪੀ. ਐੱਲ. ਦਾ ਮੰਚਨ ਢਾਕਾ, ਸਿਲਹਟ ਤੇ ਚਟਗਾਓਂ ਵਿਚ ਤਿੰਨ ਸਥਾਨਾਂ 'ਤੇ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।