6 ਭਾਰਤੀ ਮਕਰਾਨ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ ''ਚ

02/26/2019 2:08:43 PM

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਮੁੱਕੇਬਾਜ਼ ਮਨੀਸ਼ ਕੌਸ਼ਿਕ (60 ਕਿਲੋਗ੍ਰਾਮ) ਅਤੇ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਦੀ ਅਗਵਾਈ 'ਚ 6 ਭਾਰਤੀ ਮੁੱਕੇਬਾਜ਼ਾਂ ਨੇ ਈਰਾਨ ਦੇ ਚਾਬਹਾਰ 'ਚ ਮਕਰਾਨ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਈ। ਸੋਮਵਾਰ ਸ਼ਾਮ ਨੂੰ ਹੋਏ ਸੈਮੀਫਾਈਨਲ ਮੁਕਾਬਲਿਆਂ 'ਚ ਦੀਪਕ ਸਿੰਘ (49 ਕਿਲੋਗ੍ਰਾਮ), ਪੀ. ਲਲਿਤਾ ਪ੍ਰਸਾਦ (52 ਕਿਲੋਗ੍ਰਾਮ), ਸੰਜੀਤ (91 ਕਿਲੋਗ੍ਰਾਮ) ਅਤੇ ਮਨਜੀਤ ਸਿੰਘ ਪੰਘਲ (75 ਕਿਲੋਗ੍ਰਾਮ) ਵੀ ਫਾਈਨਲ 'ਚ ਪ੍ਰਵੇਸ਼ ਕਰਨ 'ਚ ਸਫਲ ਰਹੇ। ਰਾਸ਼ਟਰੀ ਚੈਂਪੀਅਨ ਕੌਸ਼ਿਕ ਨੇ ਅਸ਼ਕਾਨ ਰੇਈਜਾਈ ਨੂੰ 4-1 ਨਾਲ ਹਰਾਇਆ। ਉਹ ਬੁੱਧਵਾਰ ਨੂੰ ਫਾਈਨਲ 'ਚ ਦਾਨਿਲ ਬਕਸ਼ ਸ਼ਾਹ ਨਾਲ ਭਿੜਨਗੇ। 
PunjabKesari
ਮੰਗਲਵਾਰ ਨੂੰ ਟੂਰਨਾਮੈਂਟ 'ਚ ਆਰਾਮ ਦਾ ਦਿਨ ਹੈ। ਏਸ਼ੀਆਈ ਖੇਡਾਂ ਦੇ ਸਾਬਕਾ ਕਾਂਸੀ ਤਮਗਾ ਜੇਤੂ ਸਤੀਸ਼ ਨੇ ਇਕਤਰਫਾ ਮੁਕਾਬਲੇ 'ਚ ਇਮਾਨ ਰਮਜ਼ਾਨ ਨੂੰ 5-0 ਨਾਲ ਹਰਾਇਆ ਅਤੇ ਫਾਈਨਲ 'ਚ ਉਸ ਦਾ ਸਾਹਮਣਾ ਮੁਹੰਮਦ ਮਲੀਆਸ ਨਾਲ ਹੋਵੇਗਾ। ਦੀਪਕ ਨੇ ਵੀ ਇਕ ਪਾਸੜ ਮੁਕਾਬਲੇ 'ਚ ਮਲਿਕ ਅਮਾਰੀ ਨੂੰ 5-0 ਨਾਲ ਹਰਾਇਆ ਅਤੇ ਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਜਾਫਰ ਨਸੇਰੀ ਨਾਲ ਹੋਵੇਗਾ। ਪ੍ਰਸਾਦ ਨੇ ਫਿਲੀਪੀਂਸ ਦੇ ਮਾਰਵਿਨ ਤੋਬਾਮੋ ਨੂੰ ਹਰਾਇਆ ਅਤੇ ਫਾਈਨਲ 'ਚ ਉਸ ਦਾ ਸਾਹਮਣਾ ਓਮਿਦ ਸਾਫਾ ਅਹਿਮਾਦੀ ਨਾਲ ਹੋਵੇਗਾ।
PunjabKesari
ਪਿਛਲੇ ਸਾਲ ਇੰਡੀਅਨ ਓਪਨ 'ਚ ਸੋਨ ਤਮਗਾ ਜਿੱਤਣ ਵਾਲੇ ਸੰਜੀਤ ਨੇ ਪੋਰਯਾ ਅਮੀਰੀ ਨੂੰ 5-0 ਨਾਲ ਹਰਾਇਆ ਅਤੇ ਫਾਈਨਲ 'ਚ ਉਸ ਦਾ ਸਾਹਮਣਾ ਅਹਿਸਨ ਬਹਾਨੀ ਰੋਜ ਨਾਲ ਹੋਵੇਗਾ। ਡੈਬਿਊ ਕਰ ਰਹੇ ਮਨਜੀਤ ਨੇ ਸੈਮੀਫਾਈਨਲ 'ਚ ਸਿਨਾ ਸਫਦਾਰੀਆਂ ਨੂੰ ਹਰਾਇਆ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਸੀਰੀਆ ਦੇ ਅਹਿਮਦ ਗੋਸੋਨ ਨਾਲ ਹੋਵੇਗਾ। ਰੋਹਿਤ ਟੋਕਸ (64 ਕਿਲੋਗ੍ਰਾਮ) ਅਤੇ ਦੁਰਯੋਧਨ ਸਿੰਘ ਨੇਗੀ (69 ਕਿਲੋਗ੍ਰਾਮ) ਨੂੰ ਹਾਲਾਂਕਿ ਸੈਮੀਫਾਈਨਲ 'ਚ ਕ੍ਰਮਵਾਰ ਬਾਗੇਰ ਫਰਾਜੀ ਅਤੇ ਅਲੀ ਮੋਰਾਦੀ ਦੇ ਖਿਲਾਫ ਹਾਰ ਨਾਲ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।


Tarsem Singh

Content Editor

Related News