ਯੁਵਾ ਤੇ ਜੂਨੀਅਰ ਚੈਂਪੀਅਨਸ਼ਿਪ ਨਾਲ ਸ਼ੁਰੂ ਹੋਣਗੀਆਂ ਘਰੇਲੂ ਮੁੱਕੇਬਾਜ਼ੀ ਪ੍ਰਤੀਯੋਗਿਤਾਵਾਂ
Saturday, Jul 17, 2021 - 04:18 PM (IST)
ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਰਾਸ਼ਟਰੀ ਯੁਵਾ ਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਨਾਲ ਘਰੇਲੂ ਟੂਰਨਾਮੈਂਟਾਂ ਦੀ ਇਕ ਸਾਲ ਤੋਂ ਵੱਧ ਸਮੇਂ ਬਾਅਦ ਬਹਾਲੀ ਹੋਵੇਗੀ। ਪੁਰਸ਼ ਤੇ ਮਹਿਲਾ ਵਰਗਾਂ ’ਚ ਯੁਵਾ ਰਾਸ਼ਟਰੀ ਚੈਂਪੀਅਨਸ਼ਿਪ 18 ਤੋਂ 23 ਜੁਲਾਈ ਵਿਚਾਲੇ ਜਦਕਿ ਲੜਕਿਆਂ ਤੇ ਲੜਕੀਆਂ ਦੀ ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ 26 ਤੋਂ 31 ਜੁਲਾਈ ਵਿਚਾਲੇ ਆਯੋਜਿਤ ਕੀਤੀ ਜਾਵੇਗੀ। ਇਹ ਦੋਵੇਂ ਪ੍ਰਤੀਯੋਗਿਤਾਵਾਂ ਸੋਨੀਪਤ ’ਚ ਹੋਣਗੀਆਂ। ਇਨ੍ਹਾਂ ਟੂਰਨਾਮੈਂਟ ਦੇ ਆਧਾਰ ’ਤੇ ਹੀ ਆਗਾਮੀ ਏ. ਐੱਸ. ਬੀ. ਸੀ. ਯੁਵਾ ਤੇ ਜੂਨੀਅਰ ਮੁਕੇਬਾਜ਼ੀ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ ਕੀਤੀ ਜਾਵੇਗੀ। ਇਸ ਪ੍ਰਤੀਯੋਗਿਤਾ ’ਚ 34 ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।