ਨਿਕਾਰਾਗੂਆ ''ਚ ਮੁੱਕੇਬਾਜ਼ੀ ਦੇ ਮੁਕਾਬਲੇ ਸ਼ੁਰੂ

04/27/2020 12:28:55 PM

ਮਨਾਗੂਆ : ਦੁਨੀਆ ਵਿਚੋਂ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਖੇਡ ਗਤੀਵਿਧੀਆਂ ਠੱਪ ਪਈਆਂ ਹਨ ਤਦ ਨਿਕਾਰਗੂਆ ਵਿਚ ਮੁੱਕੇਬਾਜ਼ੀ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ। ਮਨਾਗੂਆ ਵਿਚ ਹੋ ਰਹੇ ਇਨ੍ਹਾਂ ਮੁਕਾਬਲਿਆਂ ਦਾ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਣ ਹੋ ਰਿਹਾ ਹੈ ਤੇ ਕੁਝ ਦਰਸ਼ਕ ਵੀ ਇਨ੍ਹਾਂ ਨੂੰ ਦੇਖਣ ਲਈ ਸਟੇਡੀਅਮ ਵਿਚ ਪਹੁੰਚ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦਾ ਪ੍ਰਮੋਟਰ ਤੇ ਦੋ ਵਾਰ ਦਾ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਰੋਸੇਂਡੋ ਅਲਵਾਰੇਜ਼ ਹੈ ਤੇ ਉਸ ਨੇ ਵਾਇਰਸ ਦੇ ਕਿਸੇ ਵੀ ਖਤਰੇ ਨੂੰ ਰੱਦ ਕਰ ਦਿੱਤਾ ਹੈ। ਅਲ ਬੋਫੈਲੋ ਨਾਂ ਨਾਲ ਮਸ਼ਹੂਰ ਅਲਵਾਰੇਜ਼ ਨੇ ਕਿਹਾ ਕਿ ਇੱਥੇ ਸਾਨੂੰ ਕੋਰੋਨਾ ਵਾਇਰਸ ਦਾ ਕੋਈ ਖਤਰਾ ਨਹੀਂ ਹੈ ਤੇ ਕਿਸੇ ਨੂੰ ਕੁਆਰੰਟਾਇਨ ਨਹੀਂ ਰੱਖਿਆ ਜਾ ਰਿਹਾ ਹੈ। ਜਿਨ੍ਹਾਂ ਤਿੰਨ ਲੋਕਾਂ (ਸਿਹਤ ਮੰਤਰਾਲਾ ਦੀ ਰਿਪੋਰਟ ਮੁਤਾਬਕ) ਦੀ ਮੌਤ ਹੋਈ ਹੈ ਉਹ ਬਾਹਰੋਂ ਆਏ ਸਨ ਤੇ ਦੇਸ਼ ਵਿਚ ਕਿਸੇ ਨੂੰ ਇਨਫੈਕਸ਼ਨ ਨਹੀਂ ਹੋਇਆ। 

ਉਸ ਨੇ ਮੁਫਤ ਟਿਕਟਾਂ ਦੀ ਵੀ ਪੇਸ਼ਕਸ਼ ਕੀਤੀ ਪਰ 8000 ਦਰਸ਼ਕਾਂ ਦੀ ਸਮਰੱਥਾ ਵਾਲੇ ਓਲੀਕਿਸਮ ਅਰਗੋਏਲੇ ਜਿੰਮ ਵਿਚ ਹਾਲਾਂਕਿ ਬਹੁਤ ਘੱਟ ਗਿਣਤੀ ਵਿਚ ਦਰਸ਼ਕ ਪਹੁੰਚੇ। ਨਿਗਾਰਾਗੂਆ ਵਿਚ ਕੋਵਿਡ-19 ਦੇ ਸਿਰਫ 11 ਮਾਮਲੇ ਪਾਏ ਗਏ ਹਨ, ਜਿਨ੍ਹਾਂ ਵਿਚੋਂ 3 ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 15 ਦਿਨਾਂ ਦੀ ਛੁੱਟੀ ਤੋਂ ਬਾਅਦ ਸਕੂਲ ਤੇ ਦਫਤਰ ਪਹਿਲਾਂ ਦੀ ਤਰ੍ਹਾਂ ਖੁੱਲ੍ਹਣ ਲੱਗੇ ਹਨ। ਨਿਕਾਰਾਗੂਆ ਵਿਚ ਬੇਸਬਾਲ ਤੇ ਫੁੱਟਬਾਲ ਲੀਗ ਵੀ ਪਹਿਲਾਂ ਦੀ ਤਰ੍ਹਾਂ ਚੱਲ ਰਹੀ ਹੈ ਜਦਕਿ ਸਥਾਨਕ ਸਮਾਚਾਰ ਪੱਤਰਾਂ ਵਿਚ ਸ਼ਨੀਵਾਰ ਨੂੰ ਟ੍ਰਾਇਬਲਨ ਤੇ ਸਕੂਲ ਕੁਸ਼ਤੀ ਟੂਰਨਾਮੈਂਟਾਂ ਦੀਆਂ ਖਬਰਾਂ ਵੀ ਛਪੀਆਂ ਹੋਈਆਂ ਸਨ।


Ranjit

Content Editor

Related News