ਮੁੱਕੇਬਾਜ਼ੀ ਕੋਚ ਧਨੰਜੈ ਤਿਵਾੜੀ ਦੀ ਸੜਕ ਹਾਦਸੇ ਵਿੱਚ ਮੌਤ, ਖਿਡਾਰੀ ਨੇ ਸੋਨ ਤਮਗ਼ਾ ਜਿੱਤ ਕੇ ਦਿੱਤੀ ਸ਼ਰਧਾਂਜਲੀ

Thursday, Oct 13, 2022 - 06:45 PM (IST)

ਮੁੱਕੇਬਾਜ਼ੀ ਕੋਚ ਧਨੰਜੈ ਤਿਵਾੜੀ ਦੀ ਸੜਕ ਹਾਦਸੇ ਵਿੱਚ ਮੌਤ, ਖਿਡਾਰੀ ਨੇ ਸੋਨ ਤਮਗ਼ਾ ਜਿੱਤ ਕੇ ਦਿੱਤੀ ਸ਼ਰਧਾਂਜਲੀ

ਗਾਂਧੀਨਗਰ : ਮੁੰਬਈ ਦੇ ਮੁੱਕੇਬਾਜ਼ੀ ਕੋਚ ਧਨੰਜੈ ਤਿਵਾੜੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਇੱਥੇ 36ਵੀਆਂ ਕੌਮੀ ਖੇਡਾਂ ਦੇ ਸੈਮੀਫਾਈਨਲ ਵਿੱਚ ਆਪਣੇ ਟਰੇਨੀ ਰਹੇ ਮੁੰਬਈ ਦੇ ਨਿਖਿਲ ਦੁਬੇ ਦਾ ਮੁਕਾਬਲਾ ਦੇਖਣ ਲਈ ਮੋਟਰਸਾਈਕਲ ’ਤੇ ਗਾਂਧੀਨਗਰ ਜਾ ਰਿਹਾ ਸੀ।

ਸੋਮਵਾਰ ਨੂੰ ਆਪਣਾ ਕੁਆਰਟਰ ਫਾਈਨਲ ਮੁਕਾਬਲਾ ਜਿੱਤਣ ਤੋਂ ਬਾਅਦ ਨਿਖਿਲ ਨੇ ਮੁੰਬਈ ਵਿੱਚ ਆਪਣੇ ਪੁਰਾਣੇ ਕੋਚ ਧਨੰਜੈ ਨੂੰ ਫੋਨ ਕਰਕੇ ਗਾਂਧੀਨਗਰ ਆਉਣ ਲਈ ਤਿਆਰ ਕੀਤਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਨਿਖਿਲ ਨੇ ਸੈਮੀਫਾਈਨਲ ਮੁਕਾਬਲਾ ਜਿੱਤਿਆ, ਉਦੋਂ ਤੱਕ ਤਿਵਾੜੀ ਦੀ ਮੌਤ ਹੋ ਚੁੱਕੀ ਸੀ। ਮੁਕਾਬਲੇ ਤੋਂ ਬਾਅਦ ਭਾਵੁਕ ਹੁੰਦਿਆਂ ਨਿਖਿਲ ਨੇ ਕਿਹਾ, ‘‘ਇਹ ਉਨ੍ਹਾਂ ਦਾ ਸੁਫ਼ਨਾ ਸੀ ਕਿ ਮੈਂ ਅੱਜ ਦਾ ਮੁਕਾਬਲਾ ਜਿੱਤ ਕੇ ਸੋਨ ਤਮਗਾ ਹਾਸਲ ਕਰਾਂ।’’ ਨਿਖਿਲ ਨੇ ਫਾਈਨਲ ਵਿੱਚ 5-0 ਨਾਲ ਜਿੱਤ ਹਾਸਲ ਕਰਕੇ ਸੋਨ ਤਗਮਾ ਕੋਚ ਨੂੰ ਸਮਰਪਿਤ ਕਰਕੇ ਸ਼ਰਧਾਂਜਲੀ ਦਿੱਤੀ । 


author

Tarsem Singh

Content Editor

Related News