ਸਿੱਖੀ ਸਰੂਪ ਵਾਲੇ ਇੰਦਰ ਸਿੰਘ ਬਾਸੀ ਨੇ ਜਿੱਤੀ ਸਦਰਨ ਇੰਗਲੈਂਡ ਚੈਂਪੀਅਨਸ਼ਿਪ
Wednesday, Jul 26, 2023 - 03:52 PM (IST)
            
            ਲੰਡਨ- ਸਿੱਖੀ ਸਰੂਪ ਵਿਚ ਮੁੱਕੇਬਾਜ਼ੀ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੇ ਇੰਦਰ ਸਿੰਘ ਬਾਸੀ ਨੇ ਸਦਰਨ ਇੰਗਲੈਂਡ ਚੈਂਪੀਅਨਸ਼ਿਪ ਜਿੱਤ ਲਈ ਹੈ। ਬੀਤੇ ਦਿਨੀਂ ਲੰਡਨ ਦੇ ਯੌਰਕ ਹਾਲ ਵਿਚ ਹੋਏ ਪੇਸ਼ੇਵਰ ਮੁਕਾਬਲੇ ਵਿਚ ਇੰਦਰ ਸਿੰਘ ਬਾਸੀ ਇਹ ਮਾਣਮੱਤਾ ਖ਼ਿਤਾਬ ਜਿੱਤਣ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ ਹੈ।
ਇਹ ਵੀ ਪੜ੍ਹੋ-ਵਿਸ਼ਵ ਕੱਪ 'ਚ ਮਾਂ ਬਣਨ ਤੋਂ ਬਾਅਦ ਵਾਪਸੀਆਂ ਕਰਨਗੀਆਂ 3 ਖਿਡਾਰਨਾਂ, ਫੀਫਾ ਨੇ 2019 ਮਗਰੋਂ ਕੀਤੇ ਵੱਡੇ ਬਦਲਾਅ
ਜ਼ਿਕਰਯੋਗ ਹੈ ਕਿ ਇੰਦਰ ਸਿੰਘ ਬਾਸੀ ਯੂ.ਕੇ. ਦੀ ਉੱਘੀ ਸਿੱਖ ਸ਼ਖਸੀਅਤ ਮੇਜਰ ਸਿੰਘ ਬਾਸੀ ਦਾ ਪੋਤਾ ਹੈ। ਕੇਸਾਧਾਰੀ ਹੋਣ ਕਰ ਕੇ ਇੰਦਰ ਸਿੰਘ ਬਾਸੀ ਨੂੰ ਮੁੱਦੇਬਾਜ਼ੀ ਮੁਕਾਬਲਿਆਂ ਵਿਚ ਨਿੱਤਰਣ ਲਈ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਉਣਾ ਪਿਆ ਸੀ।ਸਿੱਖੀ ਸਰੂਪ ਵਾਲੇ ਇੰਦਰ ਸਿੰਘ ਬਾਸੀ ਨੇ ਜਿੱਤੀ ਸਦਰਨ ਇੰਗਲੈਂਡ ਚੈਂਪੀਅਨਸ਼ਿਪ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
