ਭਾਰਤੀ ਮੁੱਕੇਬਾਜ਼ ਵਜਿੰਦਰ ਦੱਖਣੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਵਜੋਂ ਭਰਨਗੇ ਨਾਮਜ਼ਦਗੀ ਪੱਤਰ

04/23/2019 6:08:42 PM

ਨਵੀਂ ਦਿੱਲੀ : ਮੁੱਕੇਬਾਜ਼ ਵਜਿੰਦਰ ਸਿੰਘ ਨੇ ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਜਲਦੀ ਹੀ ਕਾਂਗਰਸ ਦੇ ਉਮੀਦਵਾਰ ਵਜੋਂ ਨਾਜ਼ਦਗੀ ਪੱਤਰ ਭਰਨਗੇ। ਵਜਿੰਦਰ ਨੇ ਕਿਹਾ ਕਿ ਮੈਨੂੰ ਕਿਤੇ ਵੀ ਮੋਦੀ ਦੀ ਲਹਿਰ ਨਹੀਂ ਦਿਸ ਰਹੀ। ਲੋਕਾਂ ਨੂੰ ਉਨ੍ਹਾਂ (ਭਾਜਪਾ) ਦੇ ਅਸਲੀ ਚਿਹਰੇ ਦੀ ਪਹਿਚਾਣ ਹੋ ਗਈ ਹੈ। ਅੱਜ ਦੇ ਨੌਜਵਾਨ ਨੂੰ ਸਿਰਫ ਨੌਕਰੀ ਦੀ ਜ਼ਰੂਰਤ ਹੈ। ਉਹ ਕਹਿ ਰਹੇ ਹਨ ਕਿ ਜੁਮਲਿਆਂ ਨਾਲ ਢਿੱਡ ਨਹੀਂ ਭਰਦਾ। ਇਸ ਦੌਰਾਨ ਵਜਿੰਦਰ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਕਾਂਗਰਸ ਨੇ ਮੈਨੂੰ ਲੋਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਡਰਾਈਵਰ ਦਾ ਪੁੱਤਰ ਹੋਣ ਦੇ ਨਾਤੇ ਮੈਂ ਗਰੀਬਾਂ ਦੀ ਹਾਲਤ ਸਮਝਦਾ ਹਾਂ। ਮੈਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਲੋਕਾਂ ਤੱਕ ਪਹੁੰਚਾਂਗਾ।

PunjabKesari

ਦੱਸ ਦਈਏ ਕਿ ਮੁੱਕੇਬਾਜ਼ ਵਜਿੰਦਰ ਸਿੰਘ ਨੂੰ ਉਮੀਦਵਾਰ ਬਣਾਉਣ ਦੇ ਨਾਲ ਹੀ ਦਿੱਲੀ ਦੀਆਂ ਸਾਰੀਆਂ 7 ਸੀਟਾਂ ਦੇ ਉਮੀਦਵਾਰ ਤੈਅ ਹੋ ਗਏ ਹਨ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਕਾਂਗਰਸ ਨੇ 6 ਉਮੀਦਵਾਰ ਤੈਅ ਕੀਤਾ ਸੀ। ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ, ਉਤਰ ਪੱਛਮੀ ਦਿੱਲੀ ਤੋਂ ਰਾਜੇਸ਼ ਲਿਲੋਠੀਆ, ਨਵੀਂ ਦਿੱਲੀ ਤੋਂ ਅਜੇ ਮਾਕਨ, ਪੂਰਬੀ ਦਿੱਲੀ ਤੋਂ ਅਰਵਿੰਦਰ ਸਿੰਘ ਲਵਲੀ, ਉੱਤਰ ਪੂਰਬੀ ਦਿੱਲੀ ਤੋਂ ਸ਼ੀਲਾ ਦਿਕਸ਼ਿਤ ਅਤੇ ਚਾਂਦੀ ਚੌਕ ਤੋਂ ਜੇ. ਪੀ. ਅਗਰਵਾਲ ਨੂੰ ਟਿਕਟ ਦਿੱਤਾ ਗਿਆ ਹੈ। ਦੱਖਣੀ ਦਿੱਲੀ ਤੋਂ ਵਜਿੰਦਰ ਸਿੰਘ ਦਾ ਮੁਕਾਬਲਾ ਭਾਜਪਾ ਦੇ ਰਮੇਸ਼ ਬਿਧੂੜੀ ਅਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਨਾਲ ਹੋਵੇਗਾ। ਦਿੱਲੀ ਵਿਚ 12 ਮਈ ਨੂੰ ਵੋਟਿੰਗ ਹੋਣੀ ਹੈ। ਰਾਜਨੀਤੀ ਵਿਚ ਐਂਟਰੀ ਤੋਂ ਬਾਅਦ ਵਜਿੰਦਰ ਨੇ ਟਵੀਟ ਕੀਤਾ ਕਿ ਮੁੱਕੇਬਾਜ਼ੀ ਵਿਚ ਆਪਣੇ ਕਰੀਅਰ ਦੇ 20 ਤੋਂ ਵੱਧ ਸਾਲਾਂ ਵਿਚ ਮੈਂ ਹਮੇਸ਼ਾ ਆਪਣੇ ਦੇਸ਼ ਦਾ ਰਿੰਗ ਵਿਚ ਮਾਣ ਵਧਾਇਆ ਹੈ। ਹੁਣ ਸਮਾਂ ਮੇਰੇ ਦੇਸ਼ ਵਾਸੀਆਂ ਲਈ ਕੁਝ ਕਰਨ ਅਤੇ ਉਸਦੀ ਸੇਵਾ ਕਰਨ ਦਾ ਹੈ। ਮੈਂ ਇਸ ਮੌਕੇ ਨੂੰ ਸਵੀਕਾਰ ਕਰਨਾ ਚਾਹੁੰਦਾ ਹਾਂ ਅਤੇ ਕਾਂਗਰਸ ਪਾਰਟੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਇਸ ਦੇ ਲਈ ਧੰਨਵਾਦ ਕਰਦਾ ਹਾਂ।


Related News