ਮੁੱਕੇਬਾਜ਼ ਵਿਜੇਂਦਰ ਸਿੰਘ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ
Friday, Jan 03, 2025 - 04:06 PM (IST)
ਸਪੋਰਟਸ ਡੈਸਕ - ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਦੇ ਪਿਤਾ ਮਹੀਪਾਲ ਸਿੰਘ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਪਿਛਲੇ ਕੁਝ ਹਫ਼ਤਿਆਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਸਾਲ 2008 ਦੀਆਂ ਬੀਜਿੰਗ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ 39 ਸਾਲਾ ਖਿਡਾਰੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਭਿਵਾਨੀ ਹਰਿਆਣਾ 'ਚ ਹੋਵੇਗਾ।
ਵਿਜੇਂਦਰ ਨੇ ਕੀਤੀ ਪਿਤਾ ਦੀ ਮੌਤ ਦੀ ਪੁਸ਼ਟੀ
ਹਰਿਆਣਾ ਰੋਡਵੇਜ਼ 'ਚ ਡਰਾਈਵਰ ਵਜੋਂ ਕੰਮ ਕਰਦੇ ਮਹੀਪਾਲ ਨੇ ਓਵਰਟਾਈਮ ਕਰਕੇ ਵਿਜੇਂਦਰ ਦਾ ਸੁਫ਼ਨਾ ਪੂਰਾ ਕੀਤਾ। ਵਿਜੇਂਦਰ ਨੇ ਐਕਸ 'ਤੇ ਪੋਸਟ ਕੀਤਾ, 'ਬਹੁਤ ਦੁੱਖ ਦੇ ਨਾਲ ਅਸੀਂ ਆਪਣੇ ਪਿਤਾ ਮਹੀਪਾਲ ਸਿੰਘ ਦੇ ਦਿਹਾਂਤ ਦੀ ਘੋਸ਼ਣਾ ਕਰਦੇ ਹਾਂ। ਉਹ ਅੱਜ ਸਾਨੂੰ ਛੱਡ ਕੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਏ।''
ਇਹ ਖ਼ਬਰ ਵੀ ਪੜ੍ਹੋ - ਗਿੱਪੀ ਨੂੰ ਪਤਨੀ ਰਵਨੀਤ ਨੇ ਦਿੱਤਾ ਸਰਪ੍ਰਾਈਜ਼, ਵੇਖ ਗਰੇਵਾਲ ਦੇ ਚਿਹਰਾ 'ਤੇ ਆਇਆ ਨੂਰ
ਭਾਜਪਾ 'ਚ ਸ਼ਾਮਲ ਹੋਏ ਸਨ ਸ਼ਾਮਲ
ਪਿਛਲੇ ਸਾਲ ਕਾਂਗਰਸ ਤੋਂ ਭਾਜਪਾ 'ਚ ਸ਼ਾਮਲ ਹੋਏ ਵਿਜੇਂਦਰ ਨੇ ਆਪਣੇ ਪਿਤਾ ਨਾਲ ਇਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ, ''ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਵਿਚਾਰਾਂ ਅਤੇ ਪ੍ਰਾਰਥਨਾਵਾਂ 'ਚ ਰੱਖੋ।' ਸਾਲ 2019 'ਚ ਕਾਂਗਰਸ 'ਚ ਸ਼ਾਮਲ ਹੋਏ ਵਿਜੇਂਦਰ ਸਿੰਘ ਜਾਟ ਭਾਈਚਾਰੇ ਨਾਲ ਸਬੰਧਤ ਹਨ, ਜਿਨ੍ਹਾਂ ਦਾ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਵੱਡੀ ਗਿਣਤੀ ਸੀਟਾਂ ’ਤੇ ਸਿਆਸੀ ਪ੍ਰਭਾਵ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਵੇਖ 50 ਸਾਲਾਂ ਮਗਰੋਂ ਸਰਕਾਰ ਦੀਆਂ ਖੁੱਲ੍ਹੀਆਂ ਅੱਖਾਂ, ਕਰ 'ਤਾ ਵੱਡਾ ਐਲਾਨ
ਕਾਂਗਰਸ ਦੀ ਟਿਕਟ 'ਤੇ ਚੋਣ ਹਾਰ ਚੁੱਕੇ
ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਉਨ੍ਹਾਂ ਨੂੰ ਦੱਖਣੀ ਦਿੱਲੀ ਤੋਂ ਚੋਣ ਮੈਦਾਨ 'ਚ ਉਤਾਰਿਆ ਸੀ ਪਰ ਉਹ ਜਿੱਤ ਨਹੀਂ ਸਕੇ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀ ਚਰਚਾ ਸੀ ਪਰ ਉਨ੍ਹਾਂ ਨੇ ਭਾਜਪਾ 'ਚ ਸ਼ਾਮਲ ਹੋ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਮੁੱਕੇਬਾਜ਼ ਵਿਜੇਂਦਰ ਸਿੰਘ ਨੇ 2008 ਬੀਜਿੰਗ ਓਲੰਪਿਕ 'ਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਇਨ੍ਹਾਂ ਖੇਡਾਂ 'ਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਸੀ। ਵਿਜੇਂਦਰ ਨੂੰ ਸਾਲ 2009 'ਚ ਖੇਡ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। 2015 'ਚ ਉਨ੍ਹਾਂ ਨੇ ਪੇਸ਼ੇਵਰ ਮੁੱਕੇਬਾਜ਼ੀ 'ਚ ਦਿਲਚਸਪੀ ਦਿਖਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।