ਮਹਿਲਾ ਹਾਕੀ ਇੰਡੀਆ ਲੀਗ ਦੇ ਖਿਤਾਬ ਲਈ ਓਡਿਸ਼ਾ ਵਾਰੀਅਰਜ਼ ਨਾਲ ਭਿੜੇਗਾ ਸੂਰਮਾ ਹਾਕੀ ਕਲੱਬ
Saturday, Jan 25, 2025 - 04:07 PM (IST)
ਰਾਂਚੀ- ਚਾਰਲੈਟ ਐਂਗਲਬਰਟ ਦੀ ਹੈਟ੍ਰਿਕ ਨਾਲ ਜੇ. ਐੱਸ. ਡਬਲਯੂ. ਸੂਰਮਾ ਹਾਕੀ ਕਲੱਬ ਨੇ ਇੱਥੇ ਸ਼੍ਰਾਚੀ ਰਾਰ ਬੰਗਾਲ ਟਾਈਗਰਜ਼ ਨੂੰ 4-2 ਨਾਲ ਹਰਾ ਕੇ ਪਹਿਲੀ ਮਹਿਲਾ ਹਾਕੀ ਇੰਡੀਆ ਲੀਗ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਫਾਈਨਲ ਵਿਚ ਸੂਰਮਾ ਹਾਕੀ ਕਲੱਬ ਦੀ ਟੱਕਰ ਐਤਵਾਰ ਨੂੰ ਓਡਿਸ਼ਾ ਵਾਰੀਅਰਜ਼ ਨਾਲ ਹੋਵੇਗੀ।
ਐਂਗਲਬਰਟ ਨੇ ਪਹਿਲੇ, 17ਵੇਂ ਤੇ 47ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਹਿਨਾ ਬਾਨੋ ਨੇ ਸੂਰਮਾ ਹਾਕੀ ਕਲੱਬ ਵੱਲੋਂ ਇਕ ਹੋਰ ਗੋਲ 9ਵੇਂ ਮਿੰਟ ਵਿਚ ਕੀਤਾ। ਬੰਗਾਲ ਵੱਲੋਂ ਕਪਤਾਨ ਵੰਦਨਾ ਕਟਾਰੀਆ (48ਵੇਂ) ਤੇ ਸ਼ਿਲਪੀ ਡਬਾਸ (58ਵੇਂ ਮਿੰਟ) ਨੇ ਆਖਰੀ ਕੁਆਰਟਰ ਵਿਚ ਗੋਲ ਕੀਤੇ।