ਮੁੱਕੇਬਾਜ਼ ਸੁਮਿਤ ਥਾਈਲੈਂਡ ਓਪਨ ਦੇ ਸੈਮੀਫਾਈਨਲ 'ਚ

Tuesday, Apr 05, 2022 - 08:59 PM (IST)

ਮੁੱਕੇਬਾਜ਼ ਸੁਮਿਤ ਥਾਈਲੈਂਡ ਓਪਨ ਦੇ ਸੈਮੀਫਾਈਨਲ 'ਚ

ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ ਸੁਮਿਤ (ਕਿਲੋਗ੍ਰਾਮ) ਨੇ ਮੰਗਲਵਾਰ ਨੂੰ ਥਾਈਲੈਂਡ ਦੇ ਫੁਕੇਟ ਵਿਚ ਤਿਮੂਰ ਨੁਰਸੇਤੋਵ 'ਤੇ ਆਸਾਨ ਜਿੱਤ ਨਾਲ ਥਾਈਲੈਂਡ ਓਪਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸੁਮਿਤ ਨੂੰ ਸ਼ੁਰੂਆਤੀ ਦੌਰ ਵਿਚ ਬਾਈ ਮਿਲ ਸੀ। ਪੂਰੇ ਮੁਕਾਬਲੇ ਦੇ ਦੌਰਾਨ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਜ਼ਾਕਿਸਤਾਨ ਦੇ ਨੁਰਸੇਤੋਵ 'ਤੇ 5-0 ਦੀ ਆਸਾਨ ਜਿੱਤ ਦਰਜ ਕੀਤੀ। ਇਸ ਤਰ੍ਹਾਂ ਸੁਮਿਤ ਆਖਰੀ ਚਾਰ ਪੜਾਅ ਵਿਚ ਪ੍ਰਵੇਸ਼ ਕਰਨ ਵਾਲੇ ਚੌਥੇ ਭਾਰਤੀ ਬਣ ਗਏ ਹਨ।

PunjabKesari

ਇਹ ਖ਼ਬਰ ਪੜ੍ਹੋ- ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
ਮੇਨਿਕਾ (48 ਕਿਲੋਗ੍ਰਾਮ), ਆਸ਼ੀਸ਼ ਕੁਮਾਰ (81 ਕਿਲੋਗ੍ਰਾਮ)  ਅਤੇ ਮਨੀਸ਼ (57 ਕਿਲੋਗ੍ਰਾਮ) ਪਹਿਲੇ ਸੈਮੀਫਾਈਨਲ ਵਿਚ ਪਹੁੰਚ ਚੁੱਕੇ ਹਨ। ਹਾਲਾਂਕਿ ਗੌਰਵ ਚੌਹਾਨ (91 ਕਿਲੋਗ੍ਰਾਮ) ਦਾ ਸਫਰ ਖਤਮ ਹੋ ਗਿਆ, ਜਿਨ੍ਹਾਂ ਨੇ ਕਜ਼ਾਕਿਸਤਾਨ  ਦੇ 2018 ਓਲੰਪਿਕ ਚੈਂਪੀਅਨ ਏਬੇਕ ਓਰਾਲਬੇ ਤੋਂ 1-4 ਨਾਲ ਹਾਰ ਮਿਲੀ। ਬੁੱਧਵਾਰ ਨੂੰ 6 ਭਾਰਤੀ ਮੁੱਕੇਬਾਜ਼ ਰਿੰਗ ਵਿਚ ਉਤਰਨਗੇ। ਟੂਰਨਾਮੈਂਠ ਵਿਚ ਏਸ਼ੀਆ, ਯੂਰਪ, ਓਸਨੀਆ ਅਤੇ ਅਫਰੀਕਾ ਦੇ 130 ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਇਸ ਵਿਚ ਸੋਨ ਤਮਗਾ ਜੇਤੂ ਨੂੰ 2000 ਡਾਲਰ, ਚਾਂਦੀ ਤਮਗਾ ਜੇਤੂ ਨੂੰ 1000 ਡਾਲਰ ਅਤੇ ਕਾਂਸੀ ਤਮਗਾ ਜੇਤੂ ਨੂਮ 500 ਡਾਲਰ ਮਿਲਣਗੇ।

ਇਹ ਖ਼ਬਰ ਪੜ੍ਹੋ- ਅਦਾਕਾਰਾ ਪ੍ਰਿਅੰਕਾ ਜਾਵਲਕਾਰ ਦੀ ਫੋਟੋ 'ਤੇ ਵੈਂਕਟੇਸ਼ ਅਈਅਰ ਦਾ ਕੁਮੈਂਟ ਚਰਚਾ 'ਚ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News