ਮੁੱਕੇਬਾਜ਼ ਸਿਮਰਨਜੀਤ ਟੋਕੀਓ ਓਲੰਪਿਕ ’ਚ ਪਹਿਲੇ ਮੁਕਾਬਲੇ ’ਚ ਹਾਰ ਕੇ ਬਾਹਰ

07/30/2021 11:44:08 AM

ਟੋਕੀਓ– ਭਾਰਤੀ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿਲੋ) ਓਲੰਪਿਕ ਖੇਡਾਂ ’ਚ ਡੈਬਿਊ ਦੇ ਨਾਲ ਹੀ ਪ੍ਰੀ ਕੁਆਰਟਰ ਫਾਈਨਲ ’ਚ ਥਾਈਲੈਂਡ ਦੀ ਸੁਦਾਪੋਰਨ ਸੀਸੋਂਦੀ ਤੋਂ ਹਾਰ ਕੇ ਬਾਹਰ ਹੋ ਗਈ। ਚੌਥਾ ਦਰਜਾ ਪ੍ਰਾਪਤ ਸਿਮਰਨਜੀਤ ਨੂੰ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਫੁੱਟਬਾਲ ਦੀ ਨੈਸ਼ਨਲ ਖਿਡਾਰਣ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਲਿਖਿਆ ਭਾਵੁਕ ਸੁਨੇਹਾ

ਪਹਿਲੇ ਦੌਰ ’ਚ ਪ੍ਰਭਾਵੀ ਪ੍ਰਦਰਸ਼ਨ ਕਰਦੇ ਹੋਏ ਉਸ ਨੇ ਆਪਣੀ ਵਿਰੋਧੀ ਮੁਕਾਬਲੇਬਾਜ਼ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਚੰਗੇ ਜਵਾਬੀ ਹਮਲੇ ਕੀਤੇ। ਜੱਜਾਂ ਨੇ ਹਾਲਾਂਕਿ ਸਰਬਸੰਮਤੀ ਨਾਲ ਥਾਈ ਮੁੱਕੇਬਾਜ਼ ਦੇ ਪੱਖ ’ਚ ਫ਼ੈਸਲਾ ਦਿੱਤਾ ਜਿਸ ਨਾਲ ਦੂਜੇ ਦੌਰ ’ਚ ਸਿਮਰਨਜੀਤ ਕੌਰ ਦੇ ਪ੍ਰਦਰਸ਼ਨ ’ਤੇ ਅਸਰ ਪਿਆ।
ਇਹ ਵੀ ਪੜ੍ਹੋ : Tokyo Olympics : ਲਵਲੀਨਾ ਦਾ ਤਮਗਾ ਪੱਕਾ, ਤਾਈਪੇ ਦੀ ਚਿਨ ਚੇਨ ਨੂੰ ਹਰਾ ਪੁੱਜੀ ਸੈਮੀਫ਼ਾਈਨਲ ’ਚ

ਪਹਿਲੇ ਕੁਝ ਸਕਿੰਟ ’ਚ ਅਤੀ ਹਮਲਾਵਰ ਹੋਣ ਦਾ ਖ਼ਾਮੀਆਜ਼ਾ ਉਸ ਨੂੰ ਭੁਗਤਨਾ ਪਿਆ। ਇਸ ਤੋਂ ਬਾਅਦ ਉਸ ਨੇ ਡਿਫ਼ੈਂਸ ’ਚ ਵੀ ਗ਼ਲਤੀ ਕੀਤੀ। ਤੀਜੇ ਦੌਰ ’ਚ ਉਸ ਨੇ ਬਰਾਬਰੀ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਥਾਈ ਮੁੱਕੇਬਾਜ਼ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਹੈ ਤੇ ਉਸ ਨੇ 2018 ਏਸ਼ੀਆਈ ਖੇਡਾਂ ’ਚ ਵੀ ਚਾਂਦੀ ਦਾ ਤਮਗ਼ਾ ਜਿੱਤਿਆ ਸੀ ਜਦਕਿ ਸਿਮਰਨਜੀਤ ਕੌਰ ਪਹਿਲੀ ਵਾਰ ਓਲੰਪਿਕ ’ਚ ਹਿੱਸਾ ਲੈ ਰਹੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News