ਮੁੱਕੇਬਾਜ਼ ਸਾਗਰ ਨੇ ਵਿਜੇਂਦਰ ਨੂੰ ਦਿੱਤਾ ਖੁੱਲ੍ਹਾ ਚੈਲੰਜ

Saturday, Mar 13, 2021 - 01:29 AM (IST)

ਮੁੱਕੇਬਾਜ਼ ਸਾਗਰ ਨੇ ਵਿਜੇਂਦਰ ਨੂੰ ਦਿੱਤਾ ਖੁੱਲ੍ਹਾ ਚੈਲੰਜ

ਨਵੀਂ ਦਿੱਲੀ– ਨੌਜਵਾਨ ਮੁੱਕੇਬਾਜ਼ ਸਾਗਰ ਨਰਵਤ ਨੇ ਭਾਰਤੀ ਪ੍ਰੋਫੈਸ਼ਨਲ ਮੁੱਕੇਬਾਜ਼ੀ ਦੇ ਸੁਪਰ ਸਟਾਰ ਵਿਜੇਂਦਰ ਸਿੰਘ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ ਕਿ ਉਹ ਉਸਦੇ ਨਾਲ ਕਿਤੇ ਵੀ ਕਿੰਨੇ ਵੀ ਰਾਊਂਡ ਦਾ ਮੁਕਾਬਲਾ ਲੜਨ ਨੂੰ ਤਿਆਰ ਹੈ। ਸਾਗਰ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਪ੍ਰੋਫੈਸ਼ਨਲ ਬਾਕਸਿੰਗ ਟੂਰਨਾਮੈਂਟ ਦੇ ਪੰਚ ਬਾਕਸਿੰਗ ਦੇ ਛੇਵੇਂ ਸੈਸ਼ਨ ਦੇ ਐਲਾਨ ਦੇ ਮੌਕੇ ’ਤੇ ਵਿਜੇਂਦਰ ਨੂੰ ਖੁੱਲ੍ਹਾ ਚੈਲੰਜ ਦਿੱਤਾ। ਹੁਣ ਤਕ ਆਪਣੇ 13 ਮੁਕਾਬਲਿਆਂ ਵਿਚੋਂ 11 ਮੁਕਾਬਲੇ ਜਿੱਤ ਚੁੱਕੇ ਸਾਗਰ ਨੇ ਕਿਹਾ,‘‘ਮੈਂ ਵਿਜੇਂਦਰ ਨਾਲ ਕਿਤੇ ਵੀ ਮੁਕਾਬਲਾ ਲੜਨ ਨੂੰ ਤਿਆਰ ਹਾਂ। ਮੇਰੇ ਲਈ ਇਹ ਹੈਰਾਨੀ ਦੀ ਗੱਲ ਹੈ ਕਿ ਜਦੋਂ ਦੇਸ਼ ਵਿਚ ਪ੍ਰੋਫੈਸ਼ਨਲ ਮੁੱਕੇਬਾਜ਼ ਮੌਜੂਦ ਹਨ ਤਾਂ ਵਿਦੇਸ਼ ਤੋਂ ਮੁੱਕੇਬਾਜ਼ ਬੁਲਾਉਣ ਦੀ ਕੀ ਲੋੜ ਹੈ।’’

ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ


ਦਿਲਚਸਪ ਗੱਲ ਹੈ ਕਿ ਗ੍ਰੇਟਰ ਨੋਇਡਾ ਵਿਚ ਜਦੋਂ ਸਾਗਰ ਵਿਜੇਂਦਰ ਨੂੰ ਖੁੱਲ੍ਹਾ ਚੈਲੰਜ ਦੇ ਰਿਹਾ ਸੀ ਤਾਂ ਉਸਦੇ ਕੁਝ ਦੇਰ ਬਾਅਦ ਉਸ ਤੋਂ ਤਕਰੀਬਨ 30-40 ਕਿਲੋਮੀਟਰ ਦੂਰ ਸਾਕੇਤ ਵਿਚ ਇਕ ਹੋਰ ਪ੍ਰੈੱਸ ਕਾਨਫਰੰਸ ਵਿਚ ਵਿਜੇਂਦਰ ਦੇ ਗੋਆ ਵਿਚ ਹੋਣ ਵਾਲੇ ਆਗਾਮੀ ਮੁਕਾਬਲੇ ਲਈ ਵਿਰੋਧੀ ਮੁੱਕੇਬਾਜ਼ ਦਾ ਐਲਾਨ ਹੋ ਰਿਹਾ ਸੀ।

ਇਹ ਖ਼ਬਰ ਪੜ੍ਹੋ-  ਭਾਰਤ ਫੀਫਾ ਵਿਸ਼ਵ ਕੱਪ ਕੁਆਲੀਫਾਇਰਸ ਦੇ ਬਾਕੀ ਮੈਚ ਖੇਡੇਗਾ ਕਤਰ ’ਚ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News