ਮੁੱਕੇਬਾਜ਼ ਪੈਟ੍ਰਿਕ ਡੇ ਦੀ ਮੁਕਾਬਲੇ ਦੇ ਚਾਰ ਦਿਨ ਬਾਅਦ ਮੌਤ

Thursday, Oct 17, 2019 - 11:52 AM (IST)

ਮੁੱਕੇਬਾਜ਼ ਪੈਟ੍ਰਿਕ ਡੇ ਦੀ ਮੁਕਾਬਲੇ ਦੇ ਚਾਰ ਦਿਨ ਬਾਅਦ ਮੌਤ

ਸ਼ਿਕਾਗੋ— ਮੁੱਕੇਬਾਜ਼ ਪੈਟ੍ਰਿਕ ਡੇ ਦੀ ਚਾਰਲਸ ਕੋਨਵੇਲ ਖਿਲਾਫ ਮੁਕਾਬਲੇ ਦੇ ਦੌਰਾਨ ਸਿਰ 'ਤੇ ਸੱਟ ਲੱਗਣ ਦੇ ਚਾਰ ਦਿਨ ਬਾਅਦ ਬੁੱਧਵਾਰ ਨੂੰ ਮੌਤ ਹੋ ਗਈ। ਪ੍ਰਮੋਟਰ ਲੋਊ ਡਿਬੇਲਾ ਨੇ ਕਿਹਾ ਕਿ ਪੈਟ੍ਰਿਕ ਡੇ ਨੇ ਨਾਰਥਵੈਸਟਰਨ ਮੈਮੋਰੀਅਲ ਹਸਪਤਾਨ 'ਚ ਆਖ਼ਰੀ ਸਾਹ ਲਿਆ। ਉਹ 27 ਸਾਲ ਦੇ ਸਨ।
PunjabKesari
ਡਿਬੇਲਾ ਨੇ ਆਪਣੀ ਵੈੱਬਸਾਈਟ 'ਤੇ ਬਿਆਨ 'ਚ ਕਿਹਾ, ''ਉਨ੍ਹਾਂ ਦੇ ਪਰਿਵਾਰਕ ਮੈਂਬਰ, ਕਰੀਬੀ ਦੋਸਤ ਅਤੇ ਮੁੱਕੇਬਾਜ਼ੀ ਟੀਮ ਦੇ ਮੈਂਬਰ ਉਸ ਸਮੇਂ ਉਨ੍ਹਾਂ ਦੇ ਨਾਲ ਸਨ। ਉਹ ਇਕ ਪੁੱਤਰ, ਭਰਾ ਅਤੇ ਅਨੇਕਾਂ ਵਿਅਕਤੀਆਂ ਦਾ ਬਹੁਤ ਚੰਗਾ ਦੋਸਤ ਸੀ।'' ਪੈਟ੍ਰਿਕ ਸ਼ਨੀਵਾਰ ਨੂੰ ਵਿਨਟ੍ਰਸਟ ਐਰੇਨਾ 'ਚ ਦਸਵੇਂ ਰਾਊਂਡ 'ਚ ਨਾਕਆਊਟ ਹੋ ਗਏ। ਉਦੋਂ ਉਨ੍ਹਾਂ ਦੇ ਸਿਰ 'ਚ ਸੱਟ ਲਗ ਗਈ ਸੀ ਅਤੇ ਉਨ੍ਹਾਂ ਨੂੰ ਸਟ੍ਰੈਚਰ 'ਤੇ ਰਿੰਗ ਤੋਂ ਬਾਹਰ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ਼ ਦਾ ਆਪਰੇਸ਼ਨ ਕੀਤਾ ਗਿਆ ਸੀ।  


author

Tarsem Singh

Content Editor

Related News