ਰਾਸ਼ਟਰਮੰਡਲ ਖੇਡਾਂ : ਮੁੱਕੇਬਾਜ਼ ਨੀਤੂ ਗੰਘਾਸ ਸੈਮੀਫਾਈਨਲ ''ਚ ਪਹੁੰਚੀ, ਭਾਰਤ ਦਾ ਤਮਗਾ ਪੱਕਾ

Wednesday, Aug 03, 2022 - 06:41 PM (IST)

ਰਾਸ਼ਟਰਮੰਡਲ ਖੇਡਾਂ : ਮੁੱਕੇਬਾਜ਼ ਨੀਤੂ ਗੰਘਾਸ ਸੈਮੀਫਾਈਨਲ ''ਚ ਪਹੁੰਚੀ, ਭਾਰਤ ਦਾ ਤਮਗਾ ਪੱਕਾ

ਬਰਮਿੰਘਮ-ਭਾਰਤੀ ਮੁੱਕੇਬਾਜ਼ ਨੀਤੂ ਗੰਘਾਸ ਨੇ ਬੁੱਧਵਾਰ ਨੂੰ ਇਥੇ ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ 'ਚ ਪਹੁੰਚ ਕੇ ਰਾਸ਼ਟਰਮੰਡਲ ਖੇਡਾਂ 'ਚ ਇਕ ਤਮਗਾ ਪੱਕਾ ਕਰ ਲਿਆ ਹੈ। ਦੋ ਵਾਰ ਦੀ ਯੁਵਾ ਸੋਨ ਤਮਗਾ ਜੇਤੂ ਨੀਤੂ (21 ਸਾਲ) ਨੂੰ ਕੁਆਰਟਰਫਾਈਨਲ ਦੇ ਤੀਸਰੇ ਅਤੇ ਅੰਤਿਮ ਰਾਊਂਡ 'ਚ ਉੱਤਰੀ ਆਇਰਲੈਂਡ ਦੀ ਮੁਕਾਬਲੇਬਾਜ਼ ਨਿਕੋਲ ਕਲਾਈਡ ਦੇ ਸਵੈਇੱਛਾ ਤੋਂ ਰਿਟਾਇਰਡ ਹੋਣ (ਏ.ਬੀ.ਡੀ.) ਤੋਂ ਬਾਅਦ ਜੇਤੂ ਐਲਾਨ ਕੀਤਾ ਗਿਆ। ਚਾਰ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੇਹੇਨ, ਨਿਕਹਤ ਜ਼ਰੀਨ, ਆਸ਼ੀਸ਼ ਕੁਮਾਰ ਅਤੇ ਮੁਹੰਮਦ ਹੁਸਾਮੁਦੀਨ ਦਿਨ 'ਚ ਆਪਣੇ ਕੁਆਰਟਰਫਾਈਨਲ ਮੁਕਾਬਲੇ ਖੇਡਣਗੇ।

ਇਹ ਵੀ ਪੜ੍ਹੋ : ਅਮਰੀਕਾ ਨੇ ਪੁਤਿਨ ਦੀ ਕਥਿਤ ਗਰਲਫ੍ਰੈਂਡ 'ਤੇ ਲਾਈਆਂ ਨਵੀਆਂ ਪਾਬੰਦੀਆਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News