ਮੁੱਕੇਬਾਜ਼ ਲਵਲੀਨਾ ਨੇ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਲਾਇਆ ‘ਤੰਗ ਪ੍ਰੇਸ਼ਾਨ’ ਕਰਨ ਦਾ ਦੋਸ਼

Tuesday, Jul 26, 2022 - 12:34 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)– ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਚੋਟੀ ਦੇ ਆਯੋਜਨ ਰਾਸ਼ਟਰਮੰਡਲ ਖੇਡਾਂ ਤੋਂ ਤਿੰਨ ਦਿਨ ਪਹਿਲਾਂ ਉਸ ਨੂੰ ‘ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ’ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸਦੀ ਕੋਚ ਨੂੰ ਖੇਡ ਪਿੰਡ ਵਿਚ ਐਂਟਰੀ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਲਵਲੀਨਾ ਨੇ ਸੋਮਵਾਰ ਨੂੰ ਕਿਹਾ,‘‘ਅੱਜ ਮੈਂ ਬਹੁਤ ਦੁੱਖ ਦੇ ਨਾਲ ਕਹਿੰਦੀ ਹਾਂ ਕਿ ਮੇਰੇ ਨਾਲ ਬਹੁਤ ਧੱਕਾ ਕੀਤਾ ਜਾ ਰਿਹਾ ਹੈ। ਮੇਰੇ ਕੋਚ, ਜਿਨ੍ਹਾਂ ਨੇ ਮੈਨੂੰ ਓਲੰਪਿਕ ਵਿਚ ਤਮਗਾ ਜਿੱਤਣ ਵਿਚ ਮਦਦ ਕੀਤੀ, ਉਨ੍ਹਾਂ ਨੂੰ ਹਟਾ ਕੇ ਮੇਰੀ ਟ੍ਰੇਨਿੰਗ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ।’’

ਇਹ ਵੀ ਪੜ੍ਹੋ : ਚੌਕੇ-ਛੱਕੇ ਲਾਉਣ ਲਈ ਤਿਆਰ ਸਾਬਕਾ ਸਟਾਰ ਕ੍ਰਿਕਟਰ ਮਿਤਾਲੀ ਰਾਜ! ਸੰਨਿਆਸ ਤੋਂ ਵਾਪਸੀ ਦੇ ਦਿੱਤੇ ਸੰਕੇਤ

ਉਸ ਨੇ ਕਿਹਾ, ‘‘ਇਨ੍ਹਾਂ ’ਚੋਂ ਇਕ ਕੋਚ ਸੰਧਿਆ ਗੁਰੂਰੰਗਜੀ ਦ੍ਰੋਣਾਚਾਰੀਆ ਨਾਲ ਸਨਮਾਨਿਤ ਹੈ। ਮੇਰੇ ਦੋਵੇਂ ਕੋਚਾਂ ਨੂੰ ਹਜ਼ਾਰ ਵਾਰ ਹੱਥ ਜੋੜਨ ਤੋਂ ਬਾਅਦ ਕੈਂਪ ਵਿਚ ਟ੍ਰੇਨਿੰਗ ਲਈ ਬਹੁਤ ਦੇਰ ਨਾਲ ਸ਼ਾਮਲ ਕੀਤਾ ਜਾਂਦਾ ਹੈ। ਮੈਨੂੰ ਇਸ ਤੋਂ ਟ੍ਰੇਨਿੰਗ ਵਿਚ ਬਹੁਤ ਪ੍ਰੇਸ਼ਾਨੀਆਂ ਚੁੱਕਣੀਆਂ ਪੈਂਦੀਆਂ ਹਨ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਤਾਂ ਹੁੰਦੀ ਹੀ ਹੈ।’’ ਉਸ ਨੇ ਦੋਸ਼ ਲਾਇਆ ਕਿ ਉਸਦੀ ਕੋਚ ਸੰਧਿਆ ਗੁਰੂਰੰਗਜੀ ਨੂੰ ਖੇਡ ਪਿੰਡ ਵਿਚ ਐਂਟਰੀ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਸੀ ਜਦਕਿ ਉਸ ਦੇ ਦੂਜੇ ਕੋਚ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ। 

ਉਸ ਨੇ ਕਿਹਾ, ‘‘ਅਜੇ ਮੇਰੀ ਕੋਚ ਸੰਧਿਆ ਗੁਰੂਰੰਗਜੀ ਰਾਸ਼ਟਰਮੰਡਲ ਖੇਡ ਪਿੰਡ ਦੇ ਬਾਹਰ ਖੜ੍ਹੀ ਹੈ ਤੇ ਉਸ ਨੂੰ ਐਂਟਰੀ ਕਰਨ ਨਹੀਂ ਦਿੱਤੀ ਜਾ ਰਹੀ ਤੇ ਮੇਰੀ ਟ੍ਰੇਨਿੰਗ ਖੇਡਾਂ ਦੇ ਅੱਠ ਦਿਨ ਪਹਿਲਾਂ ਰੁਕ ਗਈ ਹੈ। ਮੇਰੇ ਦੂਜੇ ਕੋਚ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਮੇਰੇ ਬਹੁਤ ਮਿੰਨਤਾਂ ਕਰਨ ਤੋਂ ਬਾਅਦ ਵੀ ਅਜਿਹਾ ਹੋਇਆ ਹੈ ਤੇ ਇਸ ਨਾਲ ਮੈਨੂੰ ਮਾਨਸਿਕ ਪ੍ਰੇਸ਼ਾਨੀ ਹੋਈ ਹੈ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਮੈਂ ਖੇਡ ’ਤੇ ਕਿਵੇਂ ਧਿਆਨ ਦੇਵਾਂ।’’

ਉਸ ਨੇ ਕਿਹਾ, ‘‘ਇਸ ਦੇ ਕਾਰਨ ਮੇਰੀ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵੀ ਖਰਾਬ ਹੋਈ ਸੀ। ਇਸ ਰਾਜਨੀਤੀ ਦੇ ਕਾਰਨ ਮੈਂ ਆਪਣੀਆਂ ਰਾਸ਼ਟਰਮੰਡਲ ਖੇਡਾਂ ਖਰਾਬ ਨਹੀਂ ਕਰਨਾ ਚਾਹੁੰਦੀ ਹਾਂ। ਆਸ ਕਰਦੀ ਹਾਂ ਕਿ ਮੈਂ ਮੇਰੇ ਦੇਸ਼ ਲਈ ਇਸ ਰਾਜਨੀਤੀ ਨੂੰ ਤੋੜ ਕੇ ਤਮਗਾ ਲਿਆ ਸਕਾਂਗੀ। ਜੈ ਹਿੰਦ।’’

ਇਹ ਵੀ ਪੜ੍ਹੋ : ਹਰਿਆਣਾ ਦੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਹੋਵੇਗੀ ਅਕਤੂਬਰ 'ਚ : ਹਰਜੀਤ ਸਿੰਘ ਗਰੇਵਾਲ

ਖੇਡ ਮੰਤਰੀ ਦੇ ਦਖ਼ਲ ਤੋਂ ਬਾਅਦ ਭਾਰਤੀ ਦਲ 'ਚ ਮੁੱਕੇਬਾਜ਼ੀ ਸਹਾਇਕ ਕੋਚ ਸੰਧਿਆ ਤੇ ਮਨੋਵਿਗਿਆਨਿਕ ਗਾਇਤਰੀ ਸ਼ਾਮਲ

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਦਖ਼ਲ ਦੇ ਬਾਅਦ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾ ਮੁੱਕੇਬਾਜ਼ੀ ਦੀ ਸਹਾਇਕ ਕੋਚ ਸੰਧਿਆ ਗੁਰੂਰੰਗਜੀ ਤੇ ਖੇਡ ਮਨੋਵਿਗਿਆਨਿਕ ਗਾਇਤਰੀ ਵਰਤਕ ਨੂੰ ਭਾਰਤੀ ਦਲ 'ਚ ਸ਼ਾਮਲ ਕੀਤਾ ਗਿਆ ਹੈ। ਦ੍ਰੋਣਾਚਾਰੀਆ ਐਵਾਰਡ ਜੇਤੂ ਸੰਧਿਆ ਰਾਸ਼ਟਰੀ ਕੈਂਪ 'ਚ ਸਹਾਇਕ ਕੋਚ ਹੈ। ਗਾਇਤਰੀ ਮਾਨਸਿਕ ਤੰਦਰੁਸਤੀ ਲਈ ਕੋਚ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News