ਨੈਪੀ ਖਰੀਦ ਰਹੀ ਮੁੱਕੇਬਾਜ਼ ਆਮਿਰ ਖਾਨ ਦੀ ਪਤਨੀ ਮਖਦੂਮ ਹੋਈ ਟ੍ਰੋਲ

Saturday, Mar 07, 2020 - 01:36 AM (IST)

ਨੈਪੀ ਖਰੀਦ ਰਹੀ ਮੁੱਕੇਬਾਜ਼ ਆਮਿਰ ਖਾਨ ਦੀ ਪਤਨੀ ਮਖਦੂਮ ਹੋਈ ਟ੍ਰੋਲ

ਨਵੀਂ ਦਿੱਲੀ - ਬ੍ਰਿਟਿਸ਼ ਮੁੱਕੇਬਾਜ਼ ਆਮਿਰ ਖਾਨ ਤੀਜੇ ਬੱਚੇ ਦਾ ਪਿਤਾ ਬਣ ਗਿਆ ਹੈ। ਪਾਕਿਸਤਾਨ ਮੂਲ ਦੀ ਉਸਦੀ ਪਤਨੀ ਮਖਦੂਮ ਨੇ ਦੋ ਹਫਤੇ ਪਹਿਲਾਂ ਹੀ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ। ਮਖਦੂਮ ਜਦੋਂ ਬੱਚਿਆਂ ਲਈ ਸ਼ਾਪਿੰਗ ਕਰਨ ਲਈ ਇਕ ਮਾਲ ਵਿਚ ਗਈ ਤਾਂ ਨੈਪੀ ਦੇ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਆਪਣੀ ਇਕ ਫੋਟੋ ਦੇ ਕਾਰਣ ਉਹ ਟ੍ਰੋਲਿੰਗ ਦਾ ਸ਼ਿਕਾਰ ਹੋ ਗਈ। ਦਰਅਸਲ, ਮਖਦੂਮ ਨੇ ਹੱਥ ਵਿਚ ਨੈਪੀ ਦਾ ਇਕ ਪੈਕੇਟ ਫੜ ਕੇ ਸਟਾਈਲਿਸ਼ ਅੰਦਾਜ਼ ਵਿਚ ਫੋਟੋ ਖਿਚਵਾਈ ਸੀ , ਇਸ 'ਤੇ ਸੋਸ਼ਲ ਮੀਡੀਆ 'ਤੇ ਬੈਠੇ ਬਾਕਸਿੰਗ ਫੈਨਜ਼ ਨੇ ਜਮ ਕੇ ਮਜ਼ੇ ਲਏ। ਟ੍ਰੋਲ ਕਰਨ ਵਾਲਿਆਂ ਨੇ ਤੀਜੇ ਬੱਚੇ ਨੂੰ ਜਨਮ ਦੇਣ ਦੇ ਦੋ ਹਫਤੇ ਬਾਅਦ ਹੀ ਮਖਦੂਮ ਦੇ ਇਸ ਸਟਾਈਲ ਨੂੰ ਚੰਗਾ ਨਹੀਂ ਸਮਝਿਆ। ਇਕ ਫੈਨਜ਼ ਨੇ ਲਿਖਿਆ, ''ਮੈਂ ਤਾਂ ਤੀਜੇ ਬੱਚੇ ਨੂੰ ਜਨਮ ਦੇ ਕੇ ਕਦੇ ਅਜਿਹਾ ਨਹੀਂ ਕਰਦੀ ਜਿਵੇਂ ਇਹ ਕਰ ਰਹੀ ਹੈ।''

PunjabKesari
ਇਕ ਨੇ ਸਮਰਥਨ ਵਿਚ ਲਿਖਿਆ, ''ਆਰਾਮ ਕਰੋ ਅਤੇ ਆਪਣੇ ਬੇਬੀ ਦੇ ਨਾਲ ਖੁਸ਼ੀ-ਖੁਸ਼ੀ ਸਮਾਂ ਬਿਤਾਓ। ਇਸਦੀ ਫਿਕਰ ਨਾ ਕਰੋ ਕਿ ਹੀਲਸ ਵਿਚ ਤੁਸੀਂ ਕਿਹੋ ਜਿਹੀ ਲੱਗ ਰਹੀ ਹੋ। ਤੁਸੀਂ ਭਾਰੀ ਮੇਕਅਪ ਦੀ ਬਜਾਏ ਨੈਚੁਰਲ ਵੀ ਚੰਗੇ ਲੱਗਦੇ ਹੋ।''

PunjabKesari
ਹਾਲਾਂਕਿ ਮਖਦੂਮ ਨੂੰ ਕਈ ਫੈਨਜ਼ ਦੀ ਟ੍ਰੋਲਿੰਗ ਬਿਲਕੁਲ ਚੰਗੀ ਨਹੀਂ ਲੱਗੀ। ਉਸ ਨੇ ਇਕ ਪੋਸਟ 'ਤੇ ਕੁਮੈਂਟ ਵਿਚ ਲਿਖਿਆ, ''ਹਰ ਕਿਸੇ ਦਾ ਆਪਣਾ ਰਸਤਾ ਹੁੰਦਾ ਹੈ। ਮੈਂ ਇਸ ਡ੍ਰੈੱਸ ਵਿਚ ਕਾਫੀ ਆਰਾਮ  ਅਤੇ ਚੰਗਾ ਮਹਿਸੂਸ ਕਰ ਰਹੀ ਹਾਂ। ਇਸ ਵਿਚ ਕੋਈ ਗੜਬੜੀ ਨਹੀਂ ਹੈ। ਇਸਦੇ ਇਲਾਵਾ ਮੇਰੇ ਲੈਨਸ ਵੀ ਅਸਲ ਹਨ। ਤੁਹਾਡਾ ਧੰਨਵਾਦ।''

PunjabKesari
ਇਕ ਫੈਨਜ਼ ਨੇ ਲਿਖਿਆ, ''ਤੁਹਾਨੂੰ ਇਸ ਫੋਟੋ 'ਤੇ ਨਫਰਤ ਭਰੇ ਕੁਮੈਂਟਸ ਇਸ ਲਈ ਮਿਲ ਰਹੇ ਹਨ ਕਿਉਂਕਿ ਤਸੀਂ ਆਪਣਾ ਨਕਲੀ ਅਕਸ ਪੇਸ਼ ਕਰ ਰਹੇ ਹੋ। ਤੁਹਾਡੀ ਲੁਕ ਠੀਕ ਨਹੀਂ ਹੈ। ਇਹ ਜਲਨ ਹੈ। ਜਲਨ ਇਸ ਲਈ ਕਿਉਂਕਿ ਤੁਹਾਡਾ ਪਤੀ ਚੀਟਰ ਹੈ ਅਤੇ ਤੁਹਾਡਾ ਚਿਹਰਾ ਮੇਕਅਪ ਨਾਲ ਭਰਿਆ ਹੈ। ਕ੍ਰਿਪਾ ਕਰਕੇ ਥੋੜ੍ਹਾ ਸਟਾਈਲਿਸ਼ ਹੋਣਾ ਵੀ ਸਿੱਖੋ।''

 
 
 
 
 
 
 
 
 
 
 
 
 
 

Traditional 💙 @asiana_wedding_international

A post shared by Faryal Makhdoom Khan (@faryalmakhdoom) on Nov 25, 2019 at 4:12am PST


author

Gurdeep Singh

Content Editor

Related News