ਕੋਰੋਨਾ ਤੋਂ ਬਾਅਦ ICC ਦਾ ਅਇਆ ਵੱਡਾ ਬਿਆਨ, ਕਿਹਾ- ਗੇਂਦਾਬਾਜ਼ਾਂ ਨੂੰ ਤਿਆਰ ਹੋਣ ’ਚ ਲੱਗਣਗੇ 2 ਮਹੀਨੇ

05/24/2020 1:35:42 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਮਹਾਂਮਾਰੀ ਦੇ ਅਸਰ ਦੇ ਘੱਟ ਹੋਣ ਤੋਂ ਬਾਅਦ ਟੈਸਟ ਕ੍ਰਿਕਟ ਬਹਾਲ ਹੋਣ ਲਈ ਗੇਂਦਬਾਜ਼ਾਂ ਦਾ ਇੰਤਜ਼ਾਰ ਹੋਰ ਖਿਡਾਰੀਆਂ ਦੀ ਤੁਲਨਾ ’ਚ ਲੰਬਾ ਹੋਵੇਗਾ ਕਿਉਂਕਿ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਉਨ੍ਹਾਂ ਦੇ ਲਈ ਤਿਆਰੀ ਦਾ ਸਮਾਂ ਦੋ ਤੋਂ ਤਿੰਨ ਮਹੀਨੇ ਤਕ ਦਾ ਤੈਅ ਕੀਤਾ ਹੈ ਤਾਂ ਕਿ ਉਹ ਸੱਟਾਂ ਤੋਂ ਬੱਚ ਸਕਣ। ਮੈਂਬਰ ਦੇਸ਼ਾਂ ਨੇ ਕੋਵਿਡ-19 ਮਹਾਂਮਾਰੀ ਰੋਕਣ ਲਈ ਲੱਗੀ ਪਾਬੰਦੀਆਂ ’ਚ ਢਿੱਲ ਦਿੱਤੀ ਹੈ ਅਤੇ ਆਈ. ਸੀ. ਸੀ. ਨੇ ਸ਼ੁੱਕਰਵਾਰ ਨੂੰ ਖੇਡ ਬਹਾਲ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।PunjabKesari  

ਆਈ. ਸੀ. ਸੀ. ਨੇ ਕਿਹਾ, ‘ਗੇਂਦਬਾਜ਼ਾਂ ਨੂੰ ਲੰਬੇ ਸਮੇਂ ਬਾਅਦ ਖੇਡ ’ਚ ਵਾਪਸੀ ’ਤੇ ਜ਼ਖਮੀ ਹੋਣ ਦਾ ਜ਼ਿਆਦਾ ਖਤਰਾ ਰਹੇਗਾ। ਇਸ ਦੇ ਮੁਤਾਬਕ ‘ਖਿਡਾਰੀਆਂ ਖਾਸ ਤੌਰ ‘ਤੇ ਗੇਂਦਬਾਜ਼ਾਂ ਦੀ ਸੁਰੱਖਿਅਤ ਅਤੇ ਪ੍ਰਭਾਵਿਤ ਵਾਪਸੀ ਜਰੂਰੀ ਹੋਵੇਗੀ। ਜੇਕਰ ਉਨ੍ਹਾਂ ਦੀ (ਗੇਂਦਬਾਜ਼ਾਂ ਦੀ) ਤਿਆਰੀ ਦਾ ਸਮਾਂ ਸੀਮਿਤ ਹੋਵੇਗਾ ਤਾਂ ਇਸ ਤੋਂ ਜ਼ਿਆਦਾ ਸੱਟਾਂ ਲੱਗਣਗੀਆਂ। ਪਾਕਿਸਤਾਨ ਨੂੰ ਅਗਸਤ ’ਚ ਇੰਗਲੈਂਡ ਦਾ ਦੌਰਾ ਕਰਨਾ ਹੈ ਜਿਸ ’ਚ ਉਸ ਨੂੰ ਤਿੰਨ ਟੈਸਟ ਅਤੇ ਇਨ੍ਹੇ ਹੀ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ, ਇਨ੍ਹਾਂ ਮੈਚਾਂ ਦਾ ਪ੍ਰਬੰਧ ਬੰਦ ਸਟੇਡੀਅਮ ’ਚ ਕੀਤਾ ਜਾਵੇਗਾ। ਇੰਗਲੈਂਡ ਦੇ 18 ਗੇਂਦਬਾਜ਼ਾਂ ਨੇ ਅਗਲੇ ਸੈਸ਼ਨ ਦੀਆਂ ਤਿਆਰੀਆਂ ਲਈ ਵੀਰਵਾਰ ਤੋਂ ਸੱਤ ਕਾਂਊਟੀ ਮੈਦਾਨਾਂ ’ਚ ਨਿਜੀ ਟ੍ਰੇਨਿੰਗ ਸੈਸ਼ਨ ਸ਼ੁਰੂ ਕਰ ਦਿੱਤੇ।PunjabKesari

ਆਈ. ਸੀ. ਸੀ. ਨੇ ਕਿਹਾ ਕਿ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਗੇਂਦਬਾਜ਼ਾਂ ਨੂੰ ਵਾਪਸੀ ਦੀ ਤਿਆਰੀ ਲਈ ਘੱਟ ਤੋੋਂ ਘੱਟ ਪੰਜ ਤੋਂ ਛੇ ਹਫਤਿਆਂ ਦਾ ਸਮਾਂ ਜਰੂਰੀ ਹੋਵੇਗਾ। ਉਥੇ ਹੀ ਵਨ-ਡੇ ਲਈ ਤਿਆਰੀ ਦਾ ਹੇਠਲਾ ਸਮਾਂ 6 ਹਫਤਿਆਂ ਦਾ ਤੈਅ ਕੀਤਾ ਗਿਆ ਹੈ। ਆਈ. ਸੀ. ਸੀ. ਨੇ ਟੀਮਾਂ ਨੂੰ ਜ਼ਿਆਦਾ ਖਿਡਾਰੀਆਂ ਦੇ ਇਸਤੇਮਾਲ ਦੀ ਸਲਾਹ ਦਿੱਤੀ ਅਤੇ ਗੇਂਦਬਾਜ਼ਾਂ ’ਤੇ ਪੈਣ ਵਾਲਾ ਭਾਰ ਦੇ ਪ੍ਰਤੀ ਚੇਤੰਨਤਾ ਵਰਤਣ ਦੀ ਸਲਾਹ ਵੀ ਦਿੱਤੀ। ਨਾਲ ਹੀ ਉਸਨੇ ਕਿਹਾ ਕਿ ਟੈਸਟ ਕ੍ਰਿਕਟ ਦੀ ਤਿਆਰੀ ਲਈ ਘੱਟ ਤੋੋਂ ਘੱਟ 8 ਤੋਂ 12 ਹਫਤਿਆਂ ਦਾ ਸਮਾਂ ਜਰੂਰੀ ਹੋਵੇਗਾ। ਇਸ ਮਹਾਂਮਾਰੀ ਦੇ ਚੱਲਦੇ ਅੰਤਰਰਾਸ਼ਟਰੀ ਕ੍ਰਿਕਟ ਮੁਮੁਅੱਤਲ ਹੈ ਜਿਸ ਦੇ ਨਾਲ ਦੁਨੀਆ ਭਰ ’ਚ ਤਿੰਨ ਲੱਖ ਤੋੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੋਰ ਖੇਡਾਂ ਦੀ ਤਰ੍ਹਾਂ ਕ੍ਰਿਕਟ ਮਾਰਚ ਤੋਂ ਹੀ ਮੁਲਤਵੀ ਹੈ।


Davinder Singh

Content Editor

Related News