ਗੇਂਦਬਾਜ਼ਾਂ ਨੂੰ ਇਕ ਈਕਾਈ ਦੇ ਰੂਪ ਵਿਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ : ਉਨਾਦਕਟ
Thursday, Apr 21, 2022 - 01:20 AM (IST)
ਨਵੀਂ ਮੁੰਬਈ- ਲਗਾਤਾਰ ਹਾਰ ਦਾ ਸਿਲਸਿਲਾ ਤੋੜਨ ਨੂੰ ਬੇਤਾਬ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜੈ ਦੇਵ ਉਨਾਦਕਟ ਨੇ ਬੁੱਧਵਾਰ ਨੂੰ ਕਿਹਾ ਕਿ ਚੇਨਈ ਸੁਪਰ ਕਿੰਗਜ਼ ਖਿਲਾਫ ਅਗਲੇ ਮੁਕਾਬਲੇ 'ਚ ਗੇਂਦਬਾਜ਼ਾਂ ਨੂੰ ਇਕ ਈਕਾਈ ਦੇ ਰੂਪ ਵਿਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਮੁੰਬਈ ਇੰਡੀਅਨਜ਼ ਹੁਣ ਤੱਕ ਸਾਰੇ 6 ਮੈਚ ਹਾਰ ਚੁੱਕੀ ਹੈ। ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿਚ ਉਸ ਦੇ ਗੇਂਦਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਉਨਾਦਕਟ, ਬਾਸਿਲ ਥਾਂਪੀ ਅਤੇ ਮੁਰੂਗਨ ਅਸ਼ਵਿਨ ਸਾਰੇ ਮਹਿੰਗੇ ਸਾਬਤ ਹੋਏ ਹਨ।
ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਉਨਾਦਕਟ ਨੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿਚ ਕਿਹਾ,‘‘ਸਮੂਹਿਕ ਕੋਸ਼ਿਸ਼ ਦੀ ਜ਼ਰੂਰਤ ਹੈ ਅਤੇ ਸਾਨੂੰ ਉਸੇ ਉੱਤੇ ਜ਼ੋਰ ਦੇਣਾ ਹੋਵੇਗਾ। ਅਸੀਂ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਬਿਹਤਰ ਪ੍ਰਦਰਸ਼ਨ ਕਰਾਂਗੇ।’’ ਉਨ੍ਹਾਂ ਕਿਹਾ,‘‘ਸਾਡੇ ਕੁੱਝ ਗੇਂਦਬਾਜ਼ਾਂ ਨੇ ਕੁੱਝ ਚੰਗੇ ਓਵਰ ਪਾਏ ਹਨ ਪਰ ਇਕ ਈਕਾਈ ਦੇ ਰੂਪ ਵਿਚ ਮਿਲ ਕੇ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਅਸੀਂ ਗੱਲ ਕੀਤੀ ਹੈ ਕਿ ਇਕ ਈਕਾਈ ਦੇ ਰੂਪ ਵਿਚ ਕਿਵੇਂ ਚੰਗਾ ਖੇਡਣਾ ਹੈ। ਡੈੱਥ ਓਵਰਾਂ ਜਾਂ ਪਾਵਰਪਲੇਅ 'ਤੇ ਕੋਈ ਗੱਲ ਨਹੀਂ ਹੋਈ ਹੈ, ਬੱਸ ਗੱਲ ਇਕ ਈਕਾਈ ਦੇ ਰੂਪ ਵਿਚ ਚੰਗੇ ਪ੍ਰਦਰਸ਼ਨ 'ਤੇ ਹੀ ਕੀਤੀ ਗਈ ਹੈ।’’
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।