ਏਸ਼ੇਜ਼ ਸੀਰੀਜ਼ ''ਚ ਗੇਂਦਬਾਜ਼ਾਂ ਦਾ ਖੌਫ, ਟੁੱਟ ਰਹੇ ਨੇ ਹੈਲਮੇਟ (ਦੇਖੋ ਵੀਡੀਓ)

Tuesday, Dec 05, 2017 - 02:14 PM (IST)

ਏਸ਼ੇਜ਼ ਸੀਰੀਜ਼ ''ਚ ਗੇਂਦਬਾਜ਼ਾਂ ਦਾ ਖੌਫ, ਟੁੱਟ ਰਹੇ ਨੇ ਹੈਲਮੇਟ (ਦੇਖੋ ਵੀਡੀਓ)

ਐਡੀਲੇਡ (ਬਿਊਰੋ)— ਆਸਟਰੇਲੀਆ-ਇੰਗਲੈਂਡ ਵਿਚਾਲੇ ਏਸ਼ੇਜ਼ ਸੀਰੀਜ਼ ਦੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਕੁਝ ਅਜਿਹਾ ਹੋਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਦੋਂ ਸਟੁਅਰਟ ਬਰਾਡ ਪਾਰੀ ਦਾ 32ਵਾਂ ਓਵਰ ਲੈ ਕੇ ਮੈਦਾਨ ਉੱਤੇ ਆਏ ਤਾਂ ਉਸ ਸਮੇਂ ਨਾਥਨ ਲਿਓਨ ਬੱਲੇਬਾਜ਼ੀ ਕਰ ਰਹੇ ਸਨ। ਆਸਟਰੇਲੀਆ ਦੀ ਟੀਮ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੀ ਸੀ ਤਾਂ ਉਥੇ ਹੀ ਇੰਗਲੈਂਡ ਦੇ ਗੇਂਦਬਾਜ਼ ਛੇਤੀ ਤੋਂ ਛੇਤੀ ਵਿਕਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਤਾਂ ਮੈਚ ਦੌਰਾਨ ਇਕ ਗੇਂਦ ਸਿੱਧੀ ਲਿਓਨ ਦੇ ਹੈਲਮੇਟ ਵੱਲ ਆਈ।

ਹੈਲਮੇਟ 'ਤੇ ਲੱਗੀ ਗੇਂਦ
ਮੈਚ ਦੌਰਾਨ ਜਦੋਂ ਸਟੁਅਰਟ ਬਰਾਡ ਨੇ ਇਕ ਗੇਂਦ ਇੰਨੀ ਤੇਜ਼ ਪਾ ਦਿੱਤੀ ਜੋ ਜਾ ਕੇ ਸਿੱਧੀ ਲਿਓਨ ਦੇ ਹੈਲਮੇਟ ਵਿਚ ਲੱਗ ਗਈ। ਇਸਦੇ ਬਾਅਦ ਸਾਰੇ ਖਿਡਾਰੀ ਲਿਓਨ ਕੋਲ ਆ ਕੇ ਉਨ੍ਹਾਂ ਦੀ ਹਾਲਤ ਜਾਣਨ ਲੱਗੇ। ਦੂਜੇ ਸਿਰੇ ਉੱਤੇ ਖੜੇ ਉਨ੍ਹਾਂ ਦੇ ਸਾਥੀ ਖਿਡਾਰੀ ਪੀਟਰ ਹੈਂਡਸਕਾਂਬ ਵੀ ਬਿਨ੍ਹਾਂ ਦੇਰ ਕੀਤੇ ਭੱਜਦੇ ਹੋਏ ਲਿਓਨ ਕੋਲ ਗਏ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ।

ਹੈਲਮੇਟ ਹੀ ਟੁੱਟ ਗਿਆ
ਬਰਾਡ ਦੀ ਗੇਂਦ ਇੰਨੀ ਤੇਜ਼ ਸੀ ਕਿ ਲਿਓਨ ਦੇ ਹੈਲਮੇਟ ਦਾ ਕੁਝ ਹਿੱਸਾ ਉਥੇ ਹੀ ਮੈਦਾਨ ਉੱਤੇ ਹੀ ਟੁੱਟ ਕੇ ਡਿੱਗ ਗਿਆ। ਦੱਸ ਦਈਏ ਕਿ ਏਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਮੈਚ ਵਿਚ ਵੀ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਸੀ। ਦਰਅਸਲ, ਜੋ ਰੂਟ ਜਦੋਂ ਬੱਲੇਬਾਜ਼ੀ ਕਰਨ ਮੈਦਾਨ ਉੱਤੇ ਆਏ ਸਨ ਤਾਂ ਉਨ੍ਹਾਂ ਸਾਹਮਣੇ ਮਿਚੇਲ ਸਟਾਰਕ ਗੇਂਦਬਾਜੀ ਕਰ ਰਹੇ ਸਨ। ਮਿਚੇਲ ਸਟਾਰਕ ਨੇ ਜੋ ਰੂਟ ਨੂੰ ਤੇਜ਼ ਰਫਤਾਰ ਵਾਲੀ ਬਾਊਂਸਰ ਸੁੱਟੀ ਜੋ ਸਿੱਧੇ ਜੋ ਰੂਟ ਦੇ ਹੈਲਮੇਟ ਵਿਚ ਜਾ ਕੇ ਟਕਰਾਈ। ਜਿਸਦੇ ਬਾਅਦ ਲਿਓਨ ਦੀ ਤਰ੍ਹਾਂ ਰੂਟ ਦੇ ਹੈਲਮੇਟ ਦਾ ਕੁਝ ਹਿੱਸਾ ਵੀ ਟੁੱਟ ਗਿਆ ਸੀ। ਜੋ ਰੂਟ ਮਿਚੇਲ ਸਟਾਰ ਦੀ ਇਸ ਗੇਂਦ ਨੂੰ ਵੇਖ ਕੇ ਬੁਰੀ ਤਰ੍ਹਾਂ ਨਾਲ ਘਬਰਾ ਗਏ ਸਨ।


Related News