ਬੋਰਡੋ ਨੇ ਐਂਜਰਸ ਨੂੰ ਹਰਾਇਆ, ਮਾਰਸੇਲੀ ਨੇ ਬ੍ਰੇਸਟ ''ਤੇ 3-2 ਨਾਲ ਕੀਤੀ ਜਿੱਤ ਦੀ ਸ਼ੁਰੂਆਤ

Tuesday, Sep 01, 2020 - 01:17 AM (IST)

ਬੋਰਡੋ ਨੇ ਐਂਜਰਸ ਨੂੰ ਹਰਾਇਆ, ਮਾਰਸੇਲੀ ਨੇ ਬ੍ਰੇਸਟ ''ਤੇ 3-2 ਨਾਲ ਕੀਤੀ ਜਿੱਤ ਦੀ ਸ਼ੁਰੂਆਤ

ਪੈਰਿਸ- ਫਾਰਵਰਡ ਜੋਸ਼ ਮਾਜਾ ਤੇ ਮਿਡਫੀਲਡਰ ਟੋਮਾ ਬਾਸਿਚ ਦੇ ਗੋਲ ਦੀ ਮਦਦ ਨਾਲ ਬੋਰਡੋ ਨੇ ਫਰਾਂਸੀਸੀ ਫੁੱਟਬਾਲ ਲੀਗ 'ਚ ਐਂਜਰਸ ਨੂੰ 2-0 ਨਾਲ ਹਰਾ ਕੇ ਦੂਜਾ ਸਥਾਨ ਹਾਸਲ ਕਰ ਲਿਆ। ਲਿਲੀ, ਮੋਨਾਕੋ ਤੇ ਨੈਂਟੇਸ ਨੇ ਵੀ ਆਪਣੇ ਮੈਚਜਿੱਤੇ ਤੇ ਉਸੇ ਵੀ 2 ਮੈਚਾਂ ਤੋਂ ਬਾਅਦ ਬੋਰਡੋ ਦੇ ਬਰਾਬਰ ਅੰਕ ਹਨ। ਗੋਲ ਅੰਤਰ 'ਚ ਉਹ ਇਕ ਦੂਜੇ ਤੋਂ ਅੱਗੇ ਪਿੱਛੇ ਹਨ। ਫਾਰਵਰਡ ਜੋਨਾਥਨ ਬਾਂਬਾ ਦੇ ਗੋਲ ਨਾਲ ਲਿਲੀ ਨੇ ਰੀਮਸ ਨੂੰ 1-0 ਨਾਲ ਜਦਕਿ ਸੇਂਟਰ ਹਾਫ ਬੇਨੋਈਟ ਬੇਡੀਆਸ਼ੀਲੇ ਦੇ ਗੋਲ ਦੀ ਮਦਦ ਨਾਲ ਮੋਨਾਕੋ ਨੇ ਮੇਟਜ਼ ਨੂੰ ਇਸੇ ਅੰਤਰ ਨਾਲ ਹਰਾਇਆ। ਨੈਂਟੇਸ ਨੇ ਦੂਜੇ ਹਾਫ 'ਚ 2 ਖਿਡਾਰੀਆਂ ਨੂੰ ਬਾਹਰ ਕੀਤੇ ਜਾਣ ਦੇ ਬਾਵਜੂਦ ਨਿਮੇਸ ਨੂੰ 2-1 ਨਾਲ ਹਰਾਇਆ। ਇਸ ਵਿਚਾਲੇ ਐਤਵਾਰ ਨੂੰ ਮਾਰਸੇਲੀ ਨੇ ਬ੍ਰੇਸਟ 'ਤੇ 3-2 ਦੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।


author

Gurdeep Singh

Content Editor

Related News