ਬੋਪੰਨਾ ਨੇ ਜਿੱਤ ਨਾਲ ਡੇਵਿਸ ਕੱਪ ਨੂੰ ਕਿਹਾ ਅਲਵਿਦਾ, ਭਾਰਤ ਨੇ ਵਿਸ਼ਵ ਗਰੁੱਪ ਇਕ ਦੇ ਪਲੇਅ ਆਫ ''ਚ ਬਣਾਈ ਥਾਂ
Monday, Sep 18, 2023 - 02:10 PM (IST)
ਲਖਨਊ– ਰੋਹਨ ਬੋਪੰਨਾ ਨੇ ਯੂਕੀ ਭਾਂਬਰੀ ਨਾਲ ਪੁਰਸ਼ ਡਬਲਜ਼ ਵਿਚ ਸਿੱਧੇ ਸੈੱਟਾਂ ਵਿਚ ਆਸਾਨ ਜਿੱਤ ਦਰਜ ਕਰਕੇ ਡੇਵਿਸ ਕੱਪ ਵਿਚ ਆਪਣੇ ਕਰੀਅਰ ਦਾ ਸ਼ਾਨਦਾਰ ਅੰਤ ਕੀਤਾ ਜਦਕਿ ਸੁਮਿਤ ਨਾਗਲ ਨੇ ਆਪਣਾ ਉਲਟ ਸਿੰਗਲਜ਼ ਮੈਚ ਵੀ ਜਿੱਤਿਆ, ਜਿਸ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਮੋਰੱਕੋ ਨੂੰ ਵਿਸ਼ਵ ਕੱਪ ਗਰੁੱਪ-2 ਦੇ ਮੁਕਾਬਲੇ ਵਿਚ 3-1 ਨਾਲ ਹਰਾ ਦਿੱਤਾ।
ਡੇਵਿਸ ਕੱਪ ਵਿਚ ਆਪਣਾ 33ਵਾਂ ਤੇ ਆਖਰੀ ਮੁਕਾਬਲਾ ਖੇਡ ਰਹੇ 43 ਸਾਲਾ ਬੋਪੰਨਾ ਤੇ ਭਾਂਬਰੀ ਨੇ ਮੋਰੱਕੋ ਦੇ ਇਲੀਅਟ ਬੇਨਚੇਟ੍ਰਿਟ ਤੇ ਯੂਨਿਸ ਲਾਲਾਮੀ ਲਾਰੌਸੀ ਨੂੰ ਇਕ ਘੰਟਾ 11 ਮਿੰਟ ਤਕ ਚੱਲੇ ਮੈਚ ਵਿਚ 6-2, 6-1 ਨਾਲ ਹਰਾਇਆ। ਇਹ ਸਿਰਫ ਦੂਜਾ ਮੌਕਾ ਹੈ ਜਦੋਂ ਨਾਗਲ ਨੇ ਡੇਵਿਸ ਕੱਪ ਦੇ ਕਿਸੇ ਮੁਕਾਬਲੇ ਵਿਚ ਆਪਣੇ ਦੋਵੇਂ ਸਿੰਗਲਜ਼ ਮੈਚ ਜਿੱਤੇ।
ਇਹ ਵੀ ਪੜ੍ਹੋ : IND vs SL: ਏਸ਼ੀਆ ਕੱਪ ਫਾਈਨਲ ਮੈਚ 'ਚ ਦੋ-ਚਾਰ ਨਹੀਂ ਸਗੋਂ 14 ਰਿਕਾਰਡ ਬਣੇ
ਇਸ ਤੋਂ ਪਹਿਲਾਂ ਉਸ ਨੇ 2019 ਵਿਚ ਕਜ਼ਾਕਿਸਤਾਨ ਵਿਚ ਪਾਕਿਸਤਾਨ ਵਿਰੁੱਧ ਖੇਡੇ ਗਏ ਮੁਕਾਬਲੇ ਵਿਚ ਇਹ ਕਾਰਨਾਮਾ ਕੀਤਾ ਸੀ। ਨਾਗਲ ਨੇ ਦੋਵੇਂ ਸੈੱਟਾਂ ਵਿਚ ਸ਼ੁਰੂ ਵਿਚ ਬ੍ਰੇਕ ਪੁਆਇੰਟ ਹਾਸਲ ਕੀਤੇ ਤੇ ਫਿਰ ਦਲੀਮੀ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਇਸ ਜਿੱਤ ਨਾਲ ਭਾਰਤ ਅਗਲੇ ਸਾਲ ਹੋਣ ਵਾਲੇ ਵਿਸ਼ਵ ਗਰੁੱਪ-1 ਦੇ ਪਲੇਅ ਆਫ ਵਿਚ ਪਹੁੰਚ ਗਿਆ ਹੈ। ਬੋਪੰਨਾ ਕਾਫੀ ਭਾਵੁਕ ਸੀ ਤੇ ਉਸ ਨੇ ਕੋਰਟ ’ਤੇ ਹੀ ਭਾਰਤੀ ਟੀਮ ਦੀ ਆਪਣੀ ਸ਼ਰਟ ਉਤਾਰ ਦਿੱਤੀ, ਜਿਸ ਨਾਲ ਉਸਦੇ ਡੇਵਿਸ ਕੱਪ ਕਰੀਅਰ ਦਾ ਵੀ ਅੰਤ ਹੋ ਗਿਆ।
ਉਸ ਨੇ ਆਪਣੇ ਕਰੀਅਰ ਵਿਚ 33 ਮੈਚ ਖੇਡੇ, ਜਿਨ੍ਹਾਂ ਵਿਚੋਂ 23 ਮੈਚਾਂ ਵਿਚ ਜਿੱਤ ਦਰਜ ਕੀਤੀ। ਇਸ ਵਿਚ 13 ਡਬਲਜ਼ ਮੈਚ ਵੀ ਸ਼ਾਮਲ ਹਨ। ਇਸ ਮੈਚ ਨੂੰ ਦੇਖਣ ਲਈ ਬੋਪੰਨਾ ਦੇ ਲਗਭਗ 50 ਪਰਿਵਾਰਕ ਮੈਂਬਰ ਤੇ ਦੋਸਤ ਵੀ ਆਏ ਹੋਏ ਸਨ। ਉਸ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਬੋਪੰਨਾ ਦੇ ਪਰਿਵਾਰ ਤੇ ਦੋਸਤਾਂ ਨੇ ਜਿਹੜੀ ਟੀ-ਸ਼ਰਟ ਪਹਿਨ ਰੱਖੀ ਸੀ, ਉਸ ’ਤੇ ਇਸ ਖਿਡਾਰੀ ਦੀ ਤਿਰੰਗਾ ਲਹਿਰਾਉਂਦੇ ਹੋਏ ਦੀ ਤਸਵੀਰ ਪ੍ਰਿੰਟ ਕੀਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ