IPL ਦੇ ਇਸ ਮੈਚ ਦੀ ਫਿਕਸਿੰਗ ਕਰਾਉਣਾ ਚਾਹੁੰਦਾ ਸੀ ਬੁਕੀ, ਸ਼ਾਕਿਬ ਦੀ ਚੈਟ ਤੋਂ ਹੋਇਆ ਖੁਲ੍ਹਾਸਾ

10/30/2019 12:55:02 PM

ਨਵੀਂ ਦਿੱਲੀ : ਬੰਗਲਾਦੇਸ਼ ਦੇ 32 ਸਾਲਾ ਆਲਰਾਊਂਡਰ ਸ਼ਾਕਿਬ ਅਲ ਹਸਨ 'ਤੇ ਬੁਕੀ ਵੱਲੋਂ ਮਿਲੀ ਮੈਚ ਫਿਕਸਿੰਗ ਕਰਾਉਣ ਦੀ ਪੇਸ਼ਕਸ਼ ਲੁਕਾਉਣ ਲਈ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰੀਸ਼ਦ) ਵੱਲੋਂ 2 ਸਾਲ ਦੀ ਪਾਬੰਦੀ ਲਗਾਈ ਗਈ ਹੈ। ਸ਼ਾਕਿਬ ਨੂੰ ਬੁਕੀ ਵੱਲੋਂ 3 ਆਫਰ ਮਿਲੇ ਸੀ ਜਿਸ ਵਿਚ ਇਕ ਆਈ. ਪੀ. ਐੱਲ. 2018 ਦਾ ਮੈਚ ਵੀ ਸ਼ਾਮਲ ਹੈ। ਆਈ. ਸੀ. ਸੀ. ਨੇ ਮੀਡੀਆ ਬਿਆਨ 'ਚ ਦੱਸਿਆ, ''ਆਈ. ਪੀ. ਐੱਲ. 2018 ਦੇ 26 ਅਪ੍ਰੈਲ ਨੂੰ ਖੇਡੇ ਗਏ ਮੁਕਾਬਲੇ ਤੋਂ ਪਹਿਲਾਂ ਸ਼ਾਕਿਬ ਅਲ ਹਸਨ ਨੂੰ ਮੈਚ ਫਿਕਸ ਕਰਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਟੂਰਨਾਮੈਂਟ ਦਾ 25ਵਾਂ ਮੈਚ ਸੀ ਜੋ ਸਨਰਾਈਜ਼ਰਸ ਹੈਦਰਾਬਾਦ ਅਤੇ ਕਿੰਗਸ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ ਸੀ। ਦੱਸ ਦਈਏ ਕਿ ਸ਼ਾਕਿਬ ਆਈ. ਪੀ. ਐੱਲ. ਟੀਮ ਸਨਰਾਈਜ਼ਰਸ ਹੈਦਰਾਬਾਦ ਦਾ ਹਿੱਸਾ ਹਨ।''

PunjabKesari

ਆਈ. ਸੀ. ਸੀ. ਦੀ ਮੀਡੀਆ ਰਿਪੋਰਟ ਮੁਤਾਬਕ ਆਈ. ਪੀ. ਐੱਲ. 2018 ਦੇ 26 ਅਪ੍ਰੈਲ ਨੂੰ ਹੋਏ ਕਿੰਗਜ਼ ਇਲੈਵਨ ਪੰਜਾਬ ਖਿਲਾਫ ਮੁਕਾਬਲੇ ਤੋਂ ਪਹਿਲਾਂ ਸ਼ਾਕਿਬ ਨਾਲ ਦੀਪਕ ਅਗਰਵਾਲ ਨਾਂ ਦੇ ਇਕ ਵਿਅਕਤੀ ਨੇ ਸੰਪਰਕ ਕੀਤਾ ਸੀ ਜੋ ਵਟਸਐਪ ਮੈਸੇਜ ਭੇਜਦਾ ਰਹਿੰਦਾ ਸੀ। ਦੀਪਕ ਨੇ ਮੈਚ ਤੋਂ ਪਹਿਲਾਂ ਸ਼ਾਕਿਬ ਟੀਮ ਟੀਮ ਦੀ ਅੰਦਰੂਨੀ ਜਾਣਕਾਰੀ ਦੇਣ ਲਈ ਕਿਹਾ ਸੀ। ਹਾਲਾਂਕਿ ਸ਼ਾਕਿਬ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੀਪਕ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਪਰ ਆਈ. ਸੀ. ਸੀ. ਤੋਂ ਇਹ ਗੱਲ ਲੁਕਾਉਣ ਲਈ ਉਸ 'ਤੇ 2 ਸਾਲ ਦੀ ਪਾਬੰਦੀ ਲਗਾਈ ਗਈ ਹੈ।

ਵਟਸਐਪ ਚੈਟ ਤੋਂ ਹੋਇਆ ਖੁਲਾਸਾ
PunjabKesari
ਸ਼ਾਕਿਬ ਜਦੋਂ ਕਿੰਗਜ਼ ਇਲੈਵਨ ਪੰਜਾਬ ਖਿਲਾਫ ਮੈਦਾਨ 'ਚ ਉੱਤਰਨ ਵਾਲੇ ਸੀ ਤਾਂ ਉਸ ਤੋਂ ਪਹਿਲਾਂ ਦੀਪਕ ਅਗਰਵਾਲ ਨੇ ਸ਼ਾਕਿਬ ਨੂੰ ਵਟਸਐਪ 'ਤੇ ਮੈਸੇਜ ਕਰ ਪੁੱਛਿਆ ਕਿ ਕੀ ਅਮੁਕ ਖਿਡਾਰੀ ਇਸ ਮੈਚ ਦੀ ਪਲੇਇੰਗ ਇਲੈਵਨ ਵਿਚ ਸ਼ਾਮਲ ਹੋਵੇਗਾ? ਇਸ ਤੋਂ ਬਾਅਦ ਟੀਮ ਦੀ ਹੋਰ ਅੰਦਰੂਨੀ ਜਾਣਕਾਰੀ ਵੀ ਮੈਸੇਜ ਦੇ ਜ਼ਰੀਏ ਮੰਗੀ ਗਈ। 26 ਅਪ੍ਰੈਲ 2018 ਦੇ ਦਿਨ ਕੀਤੇ ਗਏ ਇਨ੍ਹਾਂ ਮੈਸੇਜਾਂ ਤੋਂ ਇਲਾਵਾ ਕਈ ਡਿਲੀਟ ਮੈਸੇਜ ਵੀ ਸੀ, ਜਿਸ ਦੇ ਬਾਰੇ ਸ਼ਾਕਿਬ ਨੇ ਮੰਨਿਆ ਕਿ ਟੀਮ ਦੀ ਅੰਦਰੂਨੀ ਜਾਣਕਾਰੀ ਮੰਗੇ ਜਾਣ ਨਾਲ ਸਬੰਧਤ ਸੀ।


Related News