ਟੀ20 ਵਿਸ਼ਵ ਕੱਪ ਦੇ ਲਈ ਨਿਊਜ਼ੀਲੈਂਡ ਦੇ ਚੌਥੇ ਕੋਚ ਬਣੇ ਬਾਂਡ
Tuesday, Aug 17, 2021 - 11:31 PM (IST)
ਵੇਲਿੰਗਟਨ- ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਯੂ. ਏ. ਈ. ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਚੌਥੇ ਕੋਚ ਹੋਣਗੇ। ਇਸ ਤੋਂ ਠੀਕ ਪਹਿਲਾਂ ਉਹ ਆਈ. ਪੀ. ਐੱਲ. ਦੇ ਬਾਕੀ ਸੈਸ਼ਨ ਵਿਚ ਮੁੰਬਈ ਇੰਡੀਅਨਸ ਦੇ ਨਾਲ ਰਹਿਣਗੇ। ਬਾਂਡ ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਵੀ ਨਿਊਜ਼ੀਲੈਂਡ ਟੀਮ ਦੇ ਨਾਲ ਰਹਿਣਗੇ।
ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ
ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਕਿਹਾ ਕਿ ਬਾਂਡ ਦੇ ਤਜ਼ਰਬੇ ਦਾ ਟੀਮ ਨੂੰ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸ਼ੇਨ ਸਾਡੇ ਨਾਲ ਪਹਿਲਾਂ ਵੀ ਰਿਹਾ ਹੈ ਅਤੇ ਸਾਨੂੰ ਸਮਝਦਾ ਹੈ। ਵਿਸ਼ਵ ਕੱਪ ਤੋਂ ਠੀਕ ਪਹਿਲਾਂ ਉਹ ਯੂ.ਏ.ਈ. ਵਿਚ ਹੋਵੇਗਾ ਅਤੇ ਉਸਦੇ ਤਜ਼ਰਬੇ ਦਾ ਟੀਮ ਨੂੰ ਫਾਇਦਾ ਮਿਲੇਗਾ। ਯੂ. ਏ. ਈ. ਵਿਚ 19 ਸਤੰਬਰ ਤੋਂ 15 ਅਕਤੂਬ ਤੱਕ ਹੋਣ ਵਾਲੇ ਆਈ. ਪੀ. ਐੱਲ. ਦੇ ਬਾਕੀ ਮੈਚਾਂ ਵਿਚ ਬਾਂਡ ਮੁੰਬਈ ਇੰਡੀਅਨਸ ਦੇ ਗੇਂਦਬਾਜ਼ੀ ਕੋਚ ਹੋਣਗੇ।
ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।