ਬਾਂਬੇ ਗੋਲਡ ਕੱਪ : BPCL ਤੇ PSB ਨੇ ਕੀਤਾ ਸੈਮੀਫਾਈਨਲ ''ਚ ਪ੍ਰਵੇਸ਼

03/11/2019 9:46:13 PM

ਮੁੰਬਈ— ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟੇਡ (ਬੀ. ਪੀ. ਸੀ. ਐੱਲ.) ਤੇ ਪੰਜਾਬ ਐਂਡ ਸਿੰਧ ਬੈਂਕ (ਪੀ. ਐੱਸ. ਬੀ.) ਨੇ ਐਤਵਾਰ ਨੂੰ ਇੱਥੇ 53ਵੀਂ ਅਖਿਲ ਭਾਰਤੀ ਬਾਂਬੇ ਗੋਲਡ ਕੱਪ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।
ਪੀ. ਐੱਸ. ਬੀ. ਮੰਗਲਵਾਰ ਨੂੰ ਪਹਿਲੇ ਸੈਮੀਫਾਈਨਲ 'ਚ ਦੱਖਣੀ ਮੱਧ ਰੇਲਵੇ ਨਾਲ ਮੁਕਾਬਲਾ ਹੋਵੇਗਾ ਜਦਕਿ ਦੂਸਰਾ ਸੈਮੀਫਾਈਨਲ ਬੀ. ਪੀ. ਸੀ. ਐੱਲ. ਤੇ ਮੌਜੂਦਾ ਚੈਂਪੀਅਨ ਇੰਡੀਅਨ ਆਇਲ ਦੇ ਵਿਚਾਲੇ ਖੇਡਿਆ ਜਾਵੇਗਾ। ਬੀ. ਪੀ. ਸੀ. ਐੱਲ. ਨੇ ਐਤਵਾਰ ਨੂੰ ਕੁਆਟਰਫਾਈਨਲ 'ਚ ਉੱਤਰ ਪ੍ਰਦੇਸ਼ ਨੂੰ 6-3 ਨਾਲ ਜਦਕਿ ਪੀ. ਐੱਸ. ਬੀ. ਨੇ ਮੁੰਬਈ ਹਾਕੀ ਸੰਘ ਨੂੰ 5-3 ਨਾਲ ਹਰਾਇਆ।


Gurdeep Singh

Content Editor

Related News