ਬੇਟੀ ਦਾ ਪਿਤਾ ਬਣਿਆ ਫਰਾਟਾ ਦੌੜਾਕ ਬੋਲਟ

Tuesday, May 19, 2020 - 06:53 PM (IST)

ਬੇਟੀ ਦਾ ਪਿਤਾ ਬਣਿਆ ਫਰਾਟਾ ਦੌੜਾਕ ਬੋਲਟ

ਕਿੰਗਸਟਨ– ਜਮੈਕਾ ਦਾ ਮਹਾਨ ਫਰਾਟਾ ਦੌੜਾਕ ਓਸੈਨ ਬੋਲਟ ਪਹਿਲੀ ਵਾਰ ਪਿਤਾ ਬਣ ਗਿਆ ਹੈ। ਉਸਦੀ ਪਾਰਟਨਰ ਕੇਸੀ ਬੇਨੇਟ ਨੇ ਬੇਟੀ ਨੂੰ ਜਨਮ ਦਿੱਤਾ ਹੈ। ਜਮੈਕਾ ਦੇ ਪ੍ਰਧਾਨ ਮੰਤਰੀ ਐਂਡ੍ਰਿਊ ਹੋਲਨੇਸ ਨੇ ਸੋਸ਼ਲ ਮੀਡੀਆ ’ਤੇ ਬੋਲਟ ਨੂੰ ਬੇਟੀ ਦੇ ਜਨਮ ਲਈ ਵਧਾਈ ਦਿੱਤੀ। ਹੋਲਨੇਸ ਨੇ ਟਵਿੱਟਰ ’ਤੇ ਲਿਖਿਆ, ‘‘ਸਾਡੇ ਮਹਾਨ ਫਰਾਟਾ ਦੌੜਾਕ ਓਸੈਨ ਬੋਲਟ ਤੇ ਕੇਸੀ ਬੇਨੇਟ ਨੂੰ ਬੇਟੀ ਦੇ ਜਨਮ ’ਤੇ ਵਧਾਈ।’’

ਸਥਾਨਕ ਮੀਡੀਆ ਦੀਆਂ ਖਬਰਾਂ ਅਨੁਸਾਰ ਇਸ ਜੋੜੇ ਦੀ ਬੇਟੀ ਦਾ ਜਨਮ ਐਤਵਾਰ ਨੂੰ ਹੋਇਆ। ਇਸਦੇ ਇਲਾਵਾ ਹੋਰ ਜਾਣਕਾਰੀ ਅਜੇ ਉਪਲੱਬਧ ਨਹੀਂ ਹੈ। 33 ਸਾਲਾ ਬੋਲਟ ਨੇ ਮਾਰਚ ਵਿਚ ਸੋਸ਼ਲ ਮੀਡੀਆ ’ਤੇ ਖੁਲਾਸਾ ਕੀਤਾ ਸੀ ਕਿ ਬੇਨੇਟ ਬੇਟੀ ਨੂੰ ਜਨਮ ਦੇਣ ਵਾਲੀ ਹੈ। ਓਲੰਪਿਕ ਵਿਚ 8 ਸੋਨ ਤਮਗੇ ਜਿੱਤਣ ਵਾਲੇ ਅਤੇ 100 ਤੇ 200 ਮੀਟਰ ਵਿਚ ਵਿਸ਼ਵ ਰਿਕਾਰਡ ਧਾਰਕ ਬੋਲਟ ਨੇ ਪੁਰਸ਼ ਫਰਾਟਾ ਦੌੜ ਵਿਚ ਇਕ ਦਹਾਕੇ ਤਕ ਦਬਦਬਾ ਬਣਾਉਣ ਤੋਂ ਬਾਅਦ 2017 ਵਿਚ ਐਥਲੈਟਿਕਸ ਤੋਂ ਸੰਨਿਆਸ ਲੈ ਲਿਆ ਸੀ। ਓਲੰਪਿਕ 2016 ਵਿਚ ਬੋਲਟ ਲਗਾਤਾਰ 3 ਓਲੰਪਿਕ ਵਿਚ 100 ਤੇ 200 ਮੀਟਰ ਦਾ ਖਿਤਾਬ ਜਿੱਤਣ ਵਾਲਾ ਇਕਲੌਤਾ ਪੁਰਸ਼ ਦੌੜਾਕ ਬਣਿਆ ਸੀ।


author

Ranjit

Content Editor

Related News