ਧੋਨੀ ਦਾ ਕਿਰਦਾਰ ਨਿਭਾਉਣ ਵਾਲੇ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਨੇ ਕੀਤੀ ਖੁਦਕੁਸ਼ੀ
Sunday, Jun 14, 2020 - 03:03 PM (IST)
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕੌਣ ਨਹੀਂ ਜਾਣਦਾ। ਉੱਥੇ ਹੀ ਸਾਲ 2016 ਵਿਚ ਧੋਨੀ ਦੇ ਜੀਵਨ 'ਤੇ ਅਧਾਰਤ ਆਈ ਫਿਲਮ 'ਐੱਮ. ਐੱਸ. ਧੋਨੀ. ਦਿ ਅਨਟੋਲਡ ਸਟੋਰੀ' ਵਿਚ ਮਾਹੀ ਦਾ ਕਿਰਦਾਰ ਨਿਭਾਉਣ ਵਾਲੇ ਬਾਲੀਵੁੱਡ ਦੇ ਉਭਰਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ਵਿਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਇਸ ਉਸ ਦੇ ਆਤਮਹੱਤਿਆ ਕਰਨ ਦੀ ਵਜ੍ਹਾ ਦਾ ਪਤਾ ਨਹੀਂ ਚਲ ਸਕਿਆ। ਸਾਲ 2016 ਵਿਚ M.S. Dhoni: The Untold Story ਫਿਲਮ ਵਿਚ ਸੁਸ਼ਾਂਤ ਨੇ ਧੋਨੀ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਤੋਂ ਬਾਅਦ ਉਸ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ। ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਬਾਲੀਵੁੱਡ 'ਚ ਕਈ ਸੁਪਰਹਿੱਟ ਫਿਲਮਾਂ ਕੀਤੀਆਂ
ਮਾਂ ਨੂੰ ਕਰਦੇ ਸੀ ਬਹੁਤ ਯਾਦ
ਸੁਸ਼ਾਂਤ ਸਿੰਘ ਦੀ ਮਾਂ ਦਾ ਦਿਹਾਂਤ ਸਾਲ 2002 ਵਿਚ ਹੋਇਆ ਸੀ। 18 ਸਾਲ ਬੀਤਣ ਤੋਂ ਬਾਅਦ ਵੀ ਉਹ ਮਾਂ ਦੀ ਕਮੀ ਹਮੇਸ਼ਾ ਮਹਿਸੂਸ ਕਰਦੇ ਸੀ। ਮਾਂ ਦੀ ਯਾਦ ਉਸ ਨੂੰ ਰੁਲਾ ਦਿੰਦੀ ਸੀ। ਮਾਂ ਦੇ ਦਿਹਾਂਤ ਤੋਂ ਬਾਅਦ ਉਸ ਦੀ ਜ਼ਿੰਦਗੀ ਵਿਚ ਇਕ ਅਜੀਬ ਖਾਲੀਪਨ ਆ ਗਿਆ ਸੀ। ਉਸ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਮਾਂ ਲਈ ਇਕ ਭਾਵੁਕ ਪੋਸਟ ਸਾਂਝੀ ਕੀਤੀ ਸੀ ਜਿਸ ਨੂੰ ਦੇਖ ਤੁਸੀਂ ਵੀ ਭਾਵੁਕ ਹੋ ਜਾਵੋਗੇ। ਉਸ ਨੇ ਲਿਖਿਆ ਕਿ, ''ਯਾਦ ਹੈ? ਤੁਸੀਂ ਵਾਅਦਾ ਕੀਤਾ ਸੀ ਕਿ ਹਮੇਸ਼ਾ ਮੇਰੇ ਨਾਲ ਰਹੋਗੇ ਅਤੇ ਮੈਂ ਵੀ ਵਾਅਦਾ ਕੀਤਾ ਸੀ ਕਿ ਕੁਝ ਵੀ ਹੋ ਜਾਵੇ ਮੈਂ ਹਮੇਸ਼ਾ ਖੁਸ਼ ਰਹਾਂਗਾ। ਲਗਦਾ ਹੈ ਕਿ ਅਸੀਂ ਦੋਵੇ ਗਲਤ ਸੀ ਮਾਂ!''