ਟਾਈਗਰ ਵੁਡਸ ਨੂੰ ਬੌਬ ਜੋਨਸ ਐਵਾਰਡ

Monday, Mar 04, 2024 - 01:14 PM (IST)

ਟਾਈਗਰ ਵੁਡਸ ਨੂੰ ਬੌਬ ਜੋਨਸ ਐਵਾਰਡ

ਫਾਰ ਹਿਲਸ (ਅਮਰੀਕਾ)– ਧਾਕੜ ਗੋਲਫਰ ਟਾਈਗਰ ਵੁਡਸ ਨੂੰ ਅਮਰੀਕੀ ਗੋਲਫ ਐਸੋਸੀਏਸ਼ਨ (ਯੂ. ਐੱਸ. ਜੀ. ਏ.) ਦੇ ਸਰਵਉੱਚ ਸਨਮਾਨ ਬੌਬ ਜੋਨਸ ਐਵਾਰਡ ਲਈ ਚੁਣਿਆ ਗਿਆ ਹੈ। ਵੁਡਸ ਨੇ ਪੀ. ਜੀ. ਏ. ਟੂਰ ਵਿਚ ਆਪਣੇ ਕਰੀਅਰ ਵਿਚ 82 ਜਿੱਤਾਂ ਹਾਸਲ ਕੀਤੀਆਂ, ਜਿਨ੍ਹਾਂ ਵਿਚ 15 ਮੇਜਰ ਖਿਤਾਬ ਵੀ ਸ਼ਾਮਲ ਹਨ। ਵੁਡਸ 9 ਵਾਰ ਯੂ. ਐੱਸ. ਜੀ. ਏ. ਚੈਂਪੀਅਨ ਹੈ।
ਵੁਡਸ ਨੂੰ 2022 ਵਿਚ ਵਿਸ਼ਵ ਗੋਲਫ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ। ਉਸ ਨੂੰ 2019 ਵਿਚ ਡੋਨਾਲਡ ਟ੍ਰੰਪ ਹੱਥੋਂ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ ਸਨਮਾਨ ਮਿਲਿਆ ਸੀ। ਵੁਡਸ ਨੂੰ 12 ਜੂਨ ਨੂੰ ਉੱਤਰੀ ਕੈਰੋਲਿਨਾ ਵਿਚ ਯੂ. ਐੱਸ. ਓਪਨ ਦੌਰਾਨ ਸਨਮਾਨਿਤ ਕੀਤਾ ਜਾਵੇਗਾ।


author

Aarti dhillon

Content Editor

Related News